Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਰਜਨੀਕਾਂਤ ਤੋਂ ਵੱਡਾ ਕੋਈ ਦੂਜਾ ਸਟਾਰ ਨਹੀਂ : ਰਾਧਿਕਾ ਆਪਟੇ

By Admin Published 2 min read

ਬੇਂਗਲੁਰੂ,: ਅਦਾਕਾਰਾ ਰਾਧਿਕਾ ਆਪਟੇ ਦਾ ਮੰਨਣਾ ਹੈ ਕਿ ਫ਼ਿਲਮ ਜਗਤ ਵਿਚ ਰਜਨੀਕਾਂਤ ਤੋਂ ਵੱਡਾ ਕੋਈ ਦੂਜਾ ਸਟਾਰ ਨਹੀਂ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਅਦਾਕਾਰਾ ਨੇ ਉਨ੍ਹਾਂ ਨੂੰ ਕਬਾਲੀ ਦੀ ਸ਼ੂਟਿੰਗ ਦੌਰਾਨ ਅੰਗਰੇਜ਼ੀ ਅਤੇ ਮਰਾਠੀ ਵਿਚ ਗੱਲਬਾਤ ਕੀਤੀ, ਜਿਸ ਨਾਲ ਮਰਾਠੀ ਨਾ ਜਾਣਨ ਦੇ ਕਾਰਨ ਉਨ੍ਹਾਂ ਕੋਈ ਸਮੱਸਿਆ ਨਹੀਂ ਹੋਈ।

ਅਦਾਕਾਰਾ ਨੇ ਇਥੇ ਸਿਹਤ ਸਬੰਧੀ ਇਕ ਮੋਬਾਈਲ ਐਪ ਅਮੇਗੋ ਲਾਂਚ ਕਰਨ ਦੌਰਾਨ ਕਿਹਾ, ”ਰਜਨੀਕਾਂਤ ਤੋਂ ਵੱਡਾ ਕੋਈ ਦੂਜਾ ਅਦਾਕਾਰ ਨਹੀਂ ਹੈ ਕਿਉਂਕਿ ਉਹ ਬਹੁਤ ਹੀ ਨਰਮ ਅਤੇ ਸਰਲ ਹੈ। ਉਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਉਹ ਕਾਫ਼ੀ ਮਿਹਨਤ ਅਤੇ ਇਮਾਨਦਾਰ ਵਿਅਕਤੀ ਹੈ। ਰਜਨੀ ਸਰ ਦੇ ਨਾਲ ਕੰਮ ਕਰਨ ਦੌਰਾਨ ਉਨ੍ਹਾਂ ਦੀ ਮਿਹਨਤ ਨੂੰ ਦੇਖਣ ਦਾ ਅਨੁਭਵ ਕਾਫ਼ੀ ਚੰਗਾ ਰਿਹਾ।

ਜਦੋਂ ਅਦਾਕਾਰਾ ਤੋਂ ਪੁਛਿਆ ਗਿਆ ਕਿ ਕੀ ਉਹ ਅਦਾਕਾਰ ਨਾਲ ਮਰਾਠੀ ਵਿਚ ਗੱਲ ਕਰਦੀ ਸੀ। ਰਾਧਿਕਾ ਨੂੰ ਤਾਮਿਲ ਨਹੀਂ ਆਉਂਦੀ ਹੈ। ਇਸ ਸਵਾਲ ‘ਤੇ ਅਦਾਕਾਰਾ ਦਾ ਕਹਿਣਾ ਸੀ ਕਿ ਉਨ੍ਹਾਂ ਅਦਾਕਾਰ ਨੂੰ ਸ਼ੂਟਿੰਗ ਦੌਰਾਨ ਅਪਣੀ ਜਾਣ-ਪਛਾਣ ਮਰਾਠੀ ਵਿਚ ਕਰਵਾ ਦਿਤੀ ਸੀ ਅਤੇ ਉਹ ਉਨ੍ਹਾਂ ਨਾਲ ਅੰਗਰੇਜੀ ਵਿਚ ਗੱਲਬਾਤ ਕਰਦੀ ਸੀ।

31 ਸਾਲਾ ਅਦਾਕਾਰਾ ਨੇ ਕਿਹਾ, ”ਅਸੀਂ ਅੰਗਰੇਜ਼ੀ ਵਿਚ ਗੱਲਬਾਤ ਕਰਦੇ ਸੀ, ਜਦੋਂ ਮੈਂ ਅਦਾਕਾਰ ਨੂੰ ਪੁਛਿਆ ਕਿ ਉਹ ਮਰਾਠੀ ਜਾਣਦੇ ਹਨ ਜਾਂ ਨਹੀਂ ਤਾਂ ਉਨ੍ਹਾਂ ਮੇਰੇ ਨਾਲ ਮਰਾਠੀ ਵਿਚ ਗੱਲ ਕੀਤੀ, ਮੈਨੂੰ ਉਨ੍ਹਾਂ ਨਾਲ ਮਰਾਠੀ ਵਿਚ ਗੱਲ ਕਰ ਕੇ ਕਾਫ਼ੀ ਖ਼ੁਸ਼ੀ ਮਿਲੀ। ਰਜਨੀਕਾਂਤ ਦੀ ਮਾਂ-ਬੋਲੀ ਮਰਾਠੀ ਹੈ ਅਤੇ ਉਨ੍ਹਾਂ ਦਾ ਜਨਮ ਇਕ ਮਰਾਠੀ ਪਰਵਾਰ ਵਿਚ ਹੋਇਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp