Skip to content
Tuesday, October 27, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਮੇਹਰ ਮਿੱਤਲ ਹਸਪਤਾਲ ਦਾਖ਼ਲ-ਹਾਲਤ ਸਥਿਰ

By Admin Published 2 min read

7-8 ਸਾਲ ਤੋਂ ਰਹਿ ਰਹੇ ਹਨ ਆਸ਼ਰਮ ‘ਚ

ਅਹਿਮਦਾਬਾਦ, (ਅਜੀਤ ਬਿਊਰੋ)-ਪੰਜਾਬੀ ਫਿਲਮਾਂ ਦੇ ਅਭਿਨੇਤਾ ਅਤੇ ਪ੍ਰਸਿੱਧ ਕਮੇਡੀਅਨ ਮੇਹਰ ਮਿੱਤਲ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇਥੋਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕਿਸੇ ਵੇਲੇ ਪੰਜਾਬੀ ਫਿਲਮ ਇੰਡਸਟਰੀ ਵਿਚ ਰਾਜ਼ ਕਰਨ ਵਾਲੇ ਅਤੇ ਦਰਸ਼ਕਾਂ ਦੇ ਢਿੱਠੀਂ ਪੀੜਾਂ ਪਾਉਣ ਵਾਲੇ ਹਾਸ-ਅਭਿਨੇਤਾ ਮੇਹਰ ਮਿੱਤਲ (82) ਇਥੇ ਮਾਊਂਟ ਅਬੂ ਦੇ ਬ੍ਰਹਮ ਕੁਮਾਰੀ ਆਸ਼ਰਮ ਵਿਚ ਪਿਛਲੇ 7-8 ਸਾਲ ਰਹਿ ਰਹੇ ਹਨ ਜਿਥੇ ਬੀਤੇ ਦਿਨ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਸਬੰਧ ਵਿਚ ਅਭਿਨੇਤਾ ਤੇ ਨਿਰਦੇਸ਼ਕ ਵਿਜੈ ਟੰਡਨ ਨੇ ਦੱਸਿਆ ਕਿ ਮੇਹਰ ਮਿੱਤਲ ਦੀ ਹਾਲਤ ਨਾਜ਼ੁਕ ਹੋਣ ਕਾਰਨ ਚਾਰ ਦਿਨ ਪਹਿਲਾਂ ਉਨ੍ਹਾਂ ਨੂੰ ਇਥੋਂ ਦੇ ਸਟਰਲਿੰਗ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ ਜਿਥੇ ਉਹ ਆਈ. ਸੀ. ਯੂ. ਵਿਚ ਦਾਖ਼ਲ ਹਨ ਪਰ ਦੇਰ ਰਾਤ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਾਲਤ ਸਥਿਰ ਹੋਣ ‘ਤੇ ਉਨ੍ਹਾਂ ਨੂੰ ਜਨਰਲ ਕਮਰੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਟੰਡਨ ਨੇ ਦੱਸਿਆ ਕਿ ਮਿੱਤਲ ਚੰਡੀਗੜ੍ਹ ਵਿਚ ਸਨ ਜਿਥੇ ਉਨ੍ਹਾਂ 20 ਸਤੰਬਰ ਨੂੰ ਆਪਣਾ ਜਨਮ ਦਿਨ ਮਨਾਇਆ। ਇਸ ਉਪਰੰਤ ਉਹ ਬ੍ਰਹਮ ਕੁਮਾਰੀ ਆਸ਼ਰਮ ਵਿਚ ਪਰਤ ਆਏ। ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮਾਂ ਵਿਚ ਮੇਹਰ ਮਿੱਤਲ ਤੋਂ ਬਗੈਰ ਪੰਜਾਬੀ ਫਿਲਮਾਂ ਦੇ ਸਫ਼ਲ ਹੋਣ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਅਤੇ ਇਥੋਂ ਤੱਕ ਮੇਹਰ ਮਿੱਤਲ ਤੋਂ ਬਗੈਰ ਬਣੀ ਫਿਲਮ ਨੂੰ ਹਾਸਿਲ ਕਰਨ ਤੋਂ ਡਿਸਟ੍ਰੀਬਿਊਟਰ ਵੀ ਪਾਸਾ ਵੱਟ ਜਾਂਦੇ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp