ਮੋਦੀ ਸਰਕਾਰ ਦੀ ਹੁਣ 100 ਰੁਪਏ ‘ਤੇ ਅੱਖ

ਇੰਦੌਰ (ਏਜੰਸੀਆਂ) ਰਿਜ਼ਰਵ ਬੈਂਕ ਛੇਤੀ ਹੀ ਬਾਜ਼ਾਰ ਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਨਵਾਂ ਨੋਟ ਬੈਂਗਣੀ ਰੰਗ ਦਾ ਹੋਵੇਗਾ। ਇਸ ਦਾ ਸਾਈਜ਼ ਪੁਰਾਣੇ ਨੋਟ ਤੋਂ ਛੋਟਾ ਹੋਵੇਗਾ। ਸਾਈਜ਼ ਦੇ ਨਾਲ-ਨਾਲ ਨਵੇਂ ਨੋਟਾਂ ਦਾ ਵਜ਼ਨ ਵੀ ਘੱਟ ਹੋਵੇਗਾ। ਨਵੇਂ ਨੋਟਾਂ ਦੇ ਜਾਰੀ ਹੋਣ ਤੋਂ ਬਾਅਦ ਵੀ ਪੁਰਾਣੇ ਨੋਟ ਚਲਦੇ ਰਹਿਣਗੇ। ਸੌ ਦੇ ਨਵੇਂ ਨੋਟਾਂ ਦੀ ਛਪਾਈ ਬੈਂਕ ਨੋਟ ਪ੍ਰੈੱਸ ਦੇਵਾਸ ਵਿੱਚ ਸ਼ੁਰੂ ਹੋ ਚੁੱਕੀ ਹੈ। ਨੋਟ ਦੇ ਨਵੇਂ ਡਿਜ਼ਾਇਨ ਨੂੰ ਅੰਤਿਮ ਰੂਪ ਮੈਸੂਰ ਦੀ ਓਸੀ ਪ੍ਰਿਟਿੰਗ ਪ੍ਰੈੱਸ ਵਿੱਚ ਦਿੱਤਾ ਗਿਆ, ਜਿੱਥੇ 2000 ਦੇ ਨੋਟ ਛਾਪੇ ਜਾਂਦੇ ਹਨ। ਨਵੇਂ ਨੋਟ ਵਿੱਚ ਸਵਦੇਸ਼ੀ ਸਿਆਹੀ ਤੇ ਕਾਗਜ਼ ਦੀ ਵਰਤੋਂ ਹੋਵੇਗੀ। ਨਵੇਂ ਨੋਟਾਂ ਨੂੰ ਸਿਰਫ ਅਲਟ੍ਰਾ ਵਾਇਲਟ ਰੌਸ਼ਨੀ ‘ਚ ਹੀ ਦੇਖਿਆ ਜਾ ਸਕੇਗਾ।ਨਵੇਂ ਨੋਟਾਂ ‘ਤੇ ਯੂਨੈਸਕੋ ਸੂਚੀ ‘ਚ ਸ਼ਾਮਲ ਗੁਜਰਾਤ ਦੀ ਇਤਿਹਾਸਕ ਰਾਣੀ ਬਾਵ ਦੀ ਝਲਕ ਦੇਖਣ ਨੂੰ ਮਿਲੇਗੀ। ਗੁਜਰਾਤ ਦੇ ਪਾਟਣ ‘ਚ ਸਥਿਤ ਰਾਣੀ ਦੀ ਬਾਵੜੀ ਨੂੰ ਯੂਨੈਸਕੋ ਨੇ 2014 ‘ਚ ਵਿਸ਼ਵ ਵਿਰਾਸਤ ‘ਚ ਸ਼ਾਮਲ ਕੀਤਾ ਸੀ। ਭਾਰਤੀ ਰਿਜ਼ਰਵ ਬੈਂਕ ਦੀ ਮੋਹਰ ਦੇ ਦੇਵਾਸ ਬੈਂਕ ਨੋਟ ਪ੍ਰੈੱਸ ‘ਚ ਪ੍ਰੋਡਕਸ਼ਨ ਸ਼ੁਰੂ ਹੋ ਚੁੱਕੀ ਹੈ। 100 ਦੇ ਨਵੇਂ ਨੋਟ ਆਰਬੀਆਈ ਅਗਸਤ ਜਾਂ ਸਤੰਬਰ ‘ਚ ਜਾਰੀ ਕਰ ਸਕਦਾ ਹੈ।100 ਦੇ ਨਵੇਂ ਨੋਟ ਰੱਖਣ ਲਈ ਬੈਂਕਾਂ ਨੂੰ ਆਪਣੇ ਏਟੀਐਮ ਦੇ ਕੇਸ ਟ੍ਰੇਨ ‘ਚ ਇੱਕ ਵਾਰ ਫਿਰ ਬਦਲਾਅ ਕਰਨੇ ਪੈਣਗੇ। 2014 ‘ਚ ਕੇਂਦਰ ‘ਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਚੌਥੀ ਵਾਰ ਏਟੀਐਮ ‘ਚ ਬਦਲਾਅ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 2000, 500 ਤੇ 200 ਦੇ ਨਵੇਂ ਨੋਟਾਂ ਲਈ ਬਦਲਾਅ ਕਰਨਾ ਪਿਆ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.