ਮੋਦੀ ਸਰਕਾਰ ਦਾਂ ਅੰਬਾਨੀ ਨੂੰ ਤੋਹਫਾ!

ਅੰਬਾਨੀ ਨੂੰੰ 1.3 ਲੱਖ ਕਰੋੜ, ਆਯੂਸ਼ਮਾਨ ਭਾਰਤ ਲਈ ਸਿਰਫ ਦੋ ਹਜ਼ਾਰ ਕਰੋੜ ਦਾ ਛੁਣਛਣਾ : ਰਾਹੁਲ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਦੀ ਵਕਾਰੀ ਸਿਹਤ ਬੀਮਾ ਯੋਜਨਾ ‘ਆਯੂਸ਼ਮਾਨ ਭਾਰਤ’ ਲਈ ਵੰਡੀ ਰਾਸ਼ੀ ਬਾਰੇ ਸਵਾਲ ਖੜਾ ਕੀਤਾ ਅਤੇ ਦੋਸ਼ ਲਾਇਆ ਕਿ ਰਾਫ਼ੇਲ ਘਪਲੇ ਵਿਚ ਅਨਿਲ ਅੰਬਾਨੀ ਨੂੰ 130,000 ਕਰੋੜ ਰੁਪਏ ਦਿਤੇ ਗਏ ਪਰ ਇਸ ਯੋਜਨਾ ਲਈ ਸਿਰਫ਼ ਦੋ ਹਜ਼ਾਰ ਕਰੋੜ ਰੁਪਏ ਦਾ ਛੁਣਛਣਾ ਦਿਤਾ ਗਿਆ ਹੈ। ਗਾਂਧੀ ਨੇ ਕਿਹਾ, ‘ਦੇਸ਼ ਦਾ ਚੌਕੀਦਾਰ ‘ਖੁਲ ਜਾ ਸਿਮਸਿਮ’ ਕਦੋਂ ਕਹਿੰਦਾ ਹੈ? ਜਦ ਅਨਿਲ ਅੰਬਾਨੀ ਨੂੰ ਰਾਫ਼ੇਲ ਘਪਲੇ ਵਿਚ 1,30,000 ਕਰੋੜ ਰੁਪਏ ਦੇਣਾ ਹੁੰਦਾ ਹੈ ਪਰ 50 ਕਰੋੜ ਭਾਰਤੀਆਂ ਨੂੰ ਆਯੂਸ਼ਮਾਨ ਭਾਰਤ ਵਿਚ 2000 ਕਰੋੜ ਰੁਪਏ ਦਿਤਾ ਜਾਂਦਾ ਹੈ।’
ਉਨ੍ਹਾਂ ਕਿਹਾ, ‘ਪੰਜ ਲੱਖ ਦੇ ਸਿਹਤ ਬੀਮਾ ਛੁਣਛਣੇ ‘ਤੇ ਮੋਦੀ ਜੀ ਦਾ ਸਾਲਾਨਾ ਪ੍ਰਤੀ ਵਿਅਕਤੀ ਖ਼ਰਚ ਮਾਤਰ 40 ਰੁਪਏ। ਵਾਹ ਮੋਦੀ ਜੀ ਵਾਹ, ਖ਼ਬਰ ਹੀ ਤੁਹਾਡਾ ਪ੍ਰਚਾਰ ਹੈ।’ ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਬੀਤੀ 23 ਸਤੰਬਰ ਨੂੰ ਰਾਂਚੀ ਤੋਂ ਇਹ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ ਦੇਸ਼ ਦੇ 10 ਕਰੋੜ ਪਰਵਾਰਾਂ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਮਿਲੇਗਾ। ਕੇਂਦਰੀ ਬਜਟ ਵਿਚ ਇਸ ਯੋਜਨਾ ਦੇ ਪਹਿਲੇ ਸਾਲ ਲਈ ਦੋ ਹਜ਼ਾਰ ਕਰੋੜ ਰੁਪਏ ਦਾ ਸ਼ੁਰੂਆਤੀ ਵੰਡ ਰਖਿਆ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.