Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਮੋਦੀ ਦੇ ‘ਅੱਛੇ ਦਿਨ’ ਲੱਗਦੇ ਹਨ ਡਰਾਉਣੇ : ਰਾਹੁਲ

By Admin Published 1 min read

ਨਵੀਂ ਦਿੱਲੀ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੋ ਸਾਲ ਤੋਂ ਲਗਾਤਾਰ ਕਹਿ ਰਹੇ ਹਨ ਕਿ ਦੇਸ਼ ਦੇ ਸਾਹਮਣੇ ਬੇਰੋਜ਼ਗਾਰੀ ਸਭ ਤੋਂ ਵੱਡਾ ਸੰਕਟ ਹੈ ਤੇ ਹੁਣ ਇਹੋ ਗੱਲ ਨੋਬਲ ਪੁਰਸਕਾਰ ਜੇਤੂ ਅਮਰੀਕੀ ਅਰਥ ਸ਼ਾਸਤਰੀ ਪਾਲ ਰੁਗਮੈਨ ਵੀ ਕਹਿ ਰਹੇ ਹਨ। ਸ਼੍ਰੀ ਗਾਂਧੀ ਨੇ ਅੱਜ ਟਵੀਟ ਕੀਤਾ ”ਨੋਬਲ ਪੁਰਸਕਾਰ ਨਾਲ ਸਨਮਾਨਿਤ ਅਰਥ ਸ਼ਾਸਤਰੀ ਪਾਲ ਰੁਗਮੈਨ ਨੇ ਸਾਡੀ ਉਸ ਗੱਲ ‘ਤੇ ਮੋਹਰ ਲਗਾਈ ਹੈ ਜੋ ਅਸੀਂ ਪਿਛਲੇ 2 ਸਾਲਾਂ ਤੋਂ ਕਹਿ ਰਹੇ ਹਾਂ।”
ਬੇਰੋਜ਼ਗਾਰੀ ਦੇਸ਼ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ ਹੈ। ਮੰਦੇਭਾਗਾਂ ਨਾਲ ਸਾਡੇ ਪ੍ਰਧਾਨ ਮੰਤਰੀ ਅਜਿਹੇ ਹਨ ਜੋ ਗੱਲ ਮੰਨਦੇ ਨਹੀਂ ਹਨ। ਉਨ੍ਹਾਂ ਦੇ ‘ਅੱਛੇ ਦਿਨ’ ਡਰਾਉਣੇ ਲੱਗਦੇ ਹਨ। ਸ਼੍ਰੀ ਰੁਗਮੈਨ ਨੇ ਕਿਹਾ ਹੈ ਕਿ ਭਾਰਤ ‘ਚ ਬੇਰੋਜ਼ਗਾਰੀ ਸਭ ਤੋਂ ਵੱਡਾ ਸੰਕਟ ਖੜ੍ਹਾ ਕਰੇਗੀ ਜੇਕਰ ਰੋਜ਼ਗਾਰ ਦੇ ਮੌਕੇ ਮੁਹੱਈਆ ਨਹੀਂ ਕਰਵਾਏ ਜਾਂਦੇ ਹਨ। ਸਾਲ 2008 ‘ਚ  ਅਰਥ ਸ਼ਾਸਤਰ ਲਈ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਅਰਥ ਸ਼ਾਸਤਰੀ ਰੁਗਮੈਨ ਨੇ ਕਿਹਾ ਕਿ ਭਾਰਤ ਨੂੰ ਸਿਰਫ ਸੇਵਾ ਖੇਤਰ ‘ਚ ਨਹੀਂ, ਸਗੋਂ ਵਿਨਿਰਮਾਣ ਖੇਤਰ ‘ਤੇ ਵੀ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਬੇਰੋਜ਼ਗਾਰੀ ਉਸ ਦੀ ਅਰਥ ਵਿਵਸਥਾ ਲਈ ਵੱਡੀ ਚੁਣੌਤੀ ਬਣ ਜਾਏਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp