Skip to content
Monday, November 2, 2026 3°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਮੈਕਸੀਕੋ ਵਿੱਚ ਭੁਚਾਲ ਨਾਲ 250 ਤੋਂ ਵੱਧ ਲੋਕਾਂ ਦੀ ਮੌਤ

By Admin Published 1 min read

ਮੈਕਸੀਕੋ ਸਿਟੀ- ਮੈਕਸੀਕੋ ਵਿੱਚ ਆਏ ਸ਼ਕਤੀਸ਼ਾਲੀ ਭੁਚਾਲ ਕਾਰਨ ਘੱਟੋ ਘੱਟ 250 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 21 ਸਕੂਲੀ ਬੱਚੇ ਵੀ ਸਨ। ਇਹ ਬੱਚੇ ਭੁਚਾਲ ਕਾਰਨ ਢਹਿ ਗੋਈ ਇਕ ਸਕੂਲੀ ਇਮਾਰਤ ਹੇਠਾਂ ਆ ਜਾਣ ਨਾਲ ਮਾਰੇ ਗਏ। ਰਿਕਟਰ ਪੈਮਾਨੇ ਉੱਤੇ ਭੁਚਾਲ ਦੀ ਤੀਬਰਤਾ 7.1 ਮਾਪੀ ਗਈ। ਭੁਚਾਲ ਕਾਰਨ ਮੈਕਸੀਕੋ ਸਿਟੀ, ਮੋਰਲਿਓਸ, ਗੁਏਰੀਓ ਅਤੇ ਪੁਏਬਲਾ ਰਾਜਾਂ ਵਿੱਚ ਤਬਾਹੀ ਹੋਈ ਹੈ।

ਇਸ ਸੰਬੰਧ ਵਿੱਚ ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨੀਤੋ ਨੇ ਦੱਸਿਆ ਕਿ ਕੋਆਪਾ ਨੇੜੇ ਇਕ ਸਕੂਲ ਦੇ 20 ਤੋਂ ਵੱਧ ਬੱਚਿਆਂ ਤੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਬੱਚੇ ਅਤੇ 12 ਹੋਰ ਵਿਅਕਤੀ ਲਾਪਤਾ ਹਨ। ਮੈਕਸੀਕੋ ਸਿਟੀ ਦੇ ਦੱਖਣੀ ਹਿੱਸੇ ਵਿੱਚ ਇਸ ਸਕੂਲ ਦੀਆਂ ਤਿੰਨ ਮੰਜ਼ਿਲਾਂ ਢਹਿ ਗਈਆਂ ਤੇ ਸਕੂਲੀ ਵਿਦਿਆਰਥੀ ਅਤੇ ਟੀਚਰ ਇਸ ਦੇ ਹੇਠਾਂ ਫਸ ਗਏ। ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਤੇ ਬਚਾਅ ਕਰਮੀਆਂ ਨੂੰ ਭੇਜਿਆ ਗਿਆ ਹੈ। ਕਈ ਲੋਕਾਂ ਨੂੰ ਮਲਬੇ ਵਿੱਚੋਂ ਜਿਊਂਦੇ ਕੱਢਿਆ ਗਿਆ ਹੈ। ਮੈਕਸੀਕੋ ਸਿਟੀ ਦੇ ਮੇਅਰ ਨੇ ਦੱਸਿਆ ਕਿ ਭੁਚਾਲ ਨਾਲ ਸ਼ਹਿਰ ਦੀਆਂ 44 ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆ ਗਈਆਂ, ਜਿਨ੍ਹਾਂ ਵਿੱਚ ਇਕ ਪ੍ਰਾਇਮਰੀ ਸਕੂਲ ਹੈ ਤੇ ਕਈ ਮਕਾਨ ਢਹਿ ਗਏ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp