Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਮੇਰੇ ਅਤੇ ਆਲੀਆ ਵਿਚਕਾਰ ਕੋਈ ਕੋਲਡ ਵਾਰ ਨਹੀਂ : ਸ਼ਰਧਾ

By Admin Published 1 min read

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਉਸ ਦੇ ਤੇ ਆਲੀਆ ਵਿਚਕਾਰ ਕੋਈ ਕੋਲਡ ਵਾਰ ਨਹੀਂ ਹੈ। ਆਲੀਆ ਅਤੇ ਸ਼ਰਧਾ ਵਿਚ ਉਂਝ ਤਾਂ ਦੋਸਤੀ ਦੇਖਣ ਨੂੰ ਮਿਲਦੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਮੀਡੀਆ ‘ਚ ਛਪੀਆਂ ਖਬਰਾਂ ਅਨੁਸਾਰ ਆਲੀਆ ਤੇ ਸ਼ਰਧਾ ਵਿਚਕਾਰ ਜ਼ੋਰਦਾਰ ਕੋਲਡ ਵਾਰ ਚੱਲ ਰਹੀ ਹੈ। ਸ਼ਰਧਾ ਨੇ ਇਸ ਤਰ੍ਹਾਂ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਸ਼ਰਧਾ ਨੇ ਆਪਣੇ ਅਤੇ ਆਲੀਆ ਵਿਚਕਾਰ ਚੰਗੀ ਦੋਸਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਨੂੰ ਹਮੇਸ਼ਾ ਤੋਂ ਆਲੀਆ ਦਾ ਕੰਮ ਪਸੰਦ ਆਇਆ ਹੈ। ਉਸ ਨਾਲ ਮਿਲਣਾ ਅਤੇ ਉਸ ਨਾਲ ਘੁੰਮਣਾ ਮੈਨੂੰ ਚੰਗਾ ਲੱਗਾ ਹੈ।

ਹੁਣੇ ਜਿਹੇ ਦੋਵਾਂ ਵਿਚਕਾਰ ਆਲੀਆ ਦੇ ਬੁਆਏਫ੍ਰੈਂਡ ਸਿਧਾਰਥ ਮਲਹੋਤਰਾ ਨੂੰ ਲੈ ਕੇ ਕੋਲਡ ਵਾਰ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ‘ਤੇ ਸ਼ਰਧਾ ਨੇ ਕਿਹਾ ਕਿ ਮੈਨੂੰ ਇਹ ਖਬਰਾਂ ਕਾਫੀ ਮਨੋਰੰਜਨ ਲੱਗਦੀਆਂ ਹਨ। ਜਦੋਂ ਇਸ ਤਰ੍ਹਾਂ ਦੀ ਰਿਪੋਰਟਸ ਛਪਦੀ ਹੈ ਤਾਂ ਅਸੀਂ ਲੋਕ ਇਨ੍ਹਾਂ ‘ਤੇ ਹੱਸਦੇ ਹਾਂ।

 

 

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp