Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਨੋਟਬੰਦੀ ਤੋਂ ਨਹੀਂ ਹੋਇਆ ਪ੍ਰਭਾਵਿਤ : ਆਮਿਰ ਖਾਨ

By Admin Published 2 min read

ਬਲਾਲੀ— ਸੁਪਰਸਟਾਰ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਨੋਟਬੰਦੀ ਦੇ ਕਦਮ ਨਾਲ ਪ੍ਰਭਾਵਿਤ ਨਹੀਂ ਹੋਇਆ ਹੈ ਕਿਉਂਕਿ ਉਸ ਦਾ ਸਾਰਾ ਪੈਸਾ ਬੈਂਕਾਂ ‘ਚ ਸੁਰੱਖਿਅਤ ਹੈ। 51 ਸਾਲਾ ਅਭਿਨੇਤਾ ਨੇ ਕਿਹਾ ਕਿ ਮੈਨੂੰ ਕੋਈ ਮੁਸ਼ਕਿਲ ਨਹੀਂ ਹੋਈ ਕਿਉਂਕਿ ਮੇਰਾ ਸਾਰਾ ਪੈਸਾ ਬੈਂਕ ‘ਚ ਹੈ ਅਤੇ ਭੁਗਤਾਨ ਚੈੱਕ ਰਾਹੀਂ ਹੁੰਦਾ ਹੈ। ਸਰਕਾਰ ਦੇ ਇਸ ਕਦਮ ‘ਤੇ ਬਾਲੀਵੁੱਡ ਵੰਡ ਗਿਆ ਹੈ। ਜਿਥੇ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਸਮੇਤ ਜ਼ਿਆਦਾਤਰ ਬਾਲੀਵੁੱਡ ਹਸਤੀਆਂ ਇਸ ਦੇ ਸਮਰਥਨ ‘ਚ ਅੱਗੇ ਆ ਗਈਆਂ ਹਨ, ਉਥੇ ਕੁਝ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ।

ਆਮਿਰ ਨੇ ਕਿਹਾ, ”ਅਸੀਂ ਕੁਝ ਕਹਿਣ ਤੋਂ ਡਰਦੇ ਹਾਂ। ਅਸੀਂ ਜੋ ਕੁਝ ਕਹਿੰਦੇ ਹਾਂ, ਉਸ ਨੂੰ ਵੱਖਰੀ ਦਿਸ਼ਾ ‘ਚ ਲਿਆ ਜਾਂਦਾ ਹੈ।” ਨੋਟਬੰਦੀ ਦੇ ਕਦਮ ਦਾ ਉਨ੍ਹਾਂ ਫਿਲਮਾਂ ‘ਤੇ ਅਸਰ ਪਿਆ ਹੈ ਜੋ ਪਿਛਲੇ ਦੋ ਹਫਤੇ ‘ਚ ਰਿਲੀਜ਼ ਹੋਈਆਂ ਹਨ।

ਜਦੋਂ ਆਮਿਰ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਵੀ ਚਿੰਤਾ ਹੈ ਕਿਉਂਕਿ ਉਨ੍ਹਾਂ ਦੀ ਫਿਲਮ ‘ਦੰਗਲ’ ਦਸੰਬਰ ‘ਚ ਰਿਲੀਜ਼ ਹੋਵੇਗੀ ਤਾਂ ਉਸ ਨੇ ਕਿਹਾ, ”ਮੈਨੂੰ ਪਤਾ ਨਹੀਂ। ਮੈਂ ਟਿੱਪਣੀ ਨਹੀਂ ਕਰਾਂਗਾ।” ਆਮਿਰ ਗੀਤਾ ਫੋਗਟ ਦੇ ਵਿਆਹ ‘ਚ ਸ਼ਾਮਲ ਹੋਣ ਉਸਦੇ ਪਿੰਡ ਵਿਚ ਆਇਆ ਹੈ। ਆਇਮਰ ਫਿਲਮ ‘ਚ ਗੀਤਾ ਦੇ ਪਿਤਾ ਪਹਿਲਵਾਨ ਮਹਾਵੀਰ ਸਿੰਘ ਫੋਗਟ ਦਾ ਕਿਰਦਾਰ ਕਰ ਰਿਹਾ ਹੈ।

 

 

 

 

 

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp