ਮੇਨਕਾ ਗਾਂਧੀ ਦਾ ਫ਼ੁਰਮਾਨ – ਔਰਤਾਂ ਨੂੰ ਸ਼ਾਮ ਵੇਲੇ ਡੱਕ ਕੇ ਰੱਖੋ ਤੇ ਬਾਹਰ ਬਿਹਾਰੀ ਦਰਬਾਨ ਬਿਠਾ ਦਿਉ!

ਗਾਂਧੀ ਪ੍ਰਵਾਰ ਕਾਂਗਰਸ ਅਤੇ ਬੀ.ਜੇ.ਪੀ. ਵਿਚਕਾਰ ਵੰਡਿਆ ਹੋਇਆ ਹੈ ਪਰ ਉਨ੍ਹਾਂ ਦੀ ਸੋਚ ਮਿਲੀਜੁਲੀ ਹੀ ਲਗਦੀ ਹੈ। ਕਲ ਦੇ ਦਿਨ ਰਾਹੁਲ ਗਾਂਧੀ ਤੇ ਮੇਨਿਕਾ ਗਾਂਧੀ ਨੇ ਅਪਣੀ ਅਪਣੀ ਥਾਂ ਖੜੇ ਹੋ ਕੇ ਔਰਤਾਂ ਦੇ ਕਿਰਦਾਰ ਨੂੰ ਹੇਠਾਂ ਡੇਗਣ ‘ਚ ਕੋਈ ਕਸਰ ਨਹੀਂ ਛੱਡੀ। ਮੇਨਕਾ ਗਾਂਧੀ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਕੁੜੀਆਂ ਨੂੰ ਕੈਦੀਆਂ ਵਾਂਗ ਸ਼ਾਮ ਹੁੰਦਿਆਂ ਹੀ ਹੋਸਟਲ ਵਿਚ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਅਪਣੇ ਜਿਸਮਾਨੀ ਬਦਲਾਅ ਕਰ ਕੇ ਅਪਣੇ ਆਪ ਨੂੰ ਕਾਬੂ ਵਿਚ ਨਹੀਂ ਰੱਖ ਸਕਦੀਆਂ। ਸੋ ਕੁੜੀਆਂ ਨੂੰ ਅਪਣੇ ਆਪ ਤੋਂ ਬਚਾਉਣ ਲਈ ਇਕ ਲਛਮਣ ਰੇਖਾ ਦੇ ਘੇਰੇ ਵਿਚ ਬੰਦ ਕਰ ਕੇ ਰਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਹਾਰਮੋਨਾਂ ਨੇ ਉਨ੍ਹਾਂ ਨੂੰ ਬੇਕਾਬੂ ਕੀਤਾ ਹੁੰਦਾ ਹੈ। ਉਹ ਇਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਇਹ ਵੀ ਕਹਿ ਦਿਤਾ ਕਿ ਕੁੜੀਆਂ ਨੂੰ ਰੋਕਣ ਲਈ ਦਰਵਾਜ਼ੇ ਉਤੇ ਦੋ ਬਿਹਾਰੀ ਬੰਦਿਆਂ ਨੂੰ ਡਾਂਗਾਂ ਲੈ ਕੇ ਖੜੇ ਕਰ ਦੇਣਾ ਚਾਹੀਦਾ ਹੈ।

ਦੂਜੇ ਪਾਸੇ ਰਾਹੁਲ ਗਾਂਧੀ ਜੌਨਪੁਰ ਵਿਚ ਵੋਟਾਂ ਬਟੋਰਨ ਦੇ ਚੱਕਰ ਵਿਚ ਉਬਾਮਾ ਦੀ ਪਤਨੀ ਨੂੰ ਰਸੋਈ ਅੰਦਰ ਲੈ ਗਏ ਅਤੇ ਆਖਿਆ ਕਿ ਜਦੋਂ ਉਨ੍ਹਾਂ ਖਾਣਾ ਬਣਾਉਂਦੇ ਹੋਏ ਬਰਤਨਾਂ ਵਲ ਵੇਖਿਆ ਤਾਂ ਉਨ੍ਹਾਂ ਉਤੇ ਉਕਰਿਆ ਪੜ੍ਹਿਆ ਕਿ ਇਹ ਬਰਤਨ ਜੌਨਪੁਰ ਵਿਚ ਬਣੇ ਸਨ। ਜੌਨਪੁਰ ਵਾਸਤੇ ਖ਼ੁਸ਼ੀ ਦੀ ਗੱਲ ਹੋਵੇਗੀ ਪਰ ਸ਼ਾਇਦ ਸਾਡੇ ਸ਼ਹਿਜ਼ਾਦੇ ਇਹ ਨਹੀਂ ਜਾਣਦੇ ਕਿ ਸਾਬਕਾ ਰਾਸ਼ਟਰਪਤੀ ਉਬਾਮਾ ਉਸ ਪੀੜ੍ਹੀ ਵਿਚੋਂ ਹਨ ਜੋ ਔਰਤਾਂ ਨੂੰ ਅਪਣੇ ਹਾਣ ਦੀ ਬਰਾਬਰੀ ਦੇਂਦੇ ਹਨ ਤੇ ਖਾਣਾ ਬਣਾਉਣ ਵੇਲੇ ਉਹ ਵੀ ਅਪਣੀ ਪਤਨੀ ਨਾਲ ਹੋਣਗੇ।

ਗੱਲ ਸਿਰਫ਼ ਔਰਤਾਂ ਦੀ ਨਹੀਂ, ਗੱਲ ਇਨ੍ਹਾਂ ਬਨਾਵਟੀ ਦਾਇਰਿਆਂ ਦੀ ਹੈ ਜੋ ਬਿਹਾਰੀ ਮਰਦ ਨੂੰ ਦਰਬਾਨ ਹੀ ਸਮਝਦੀ ਹੈ ਤੇ ਔਰਤਾਂ ਨੂੰ ਕਾਬੂ ਵਿਚ ਰੱਖਣ ਵਾਲੀ ਇਕ ਚੀਜ਼। ਇਹ ਦੋਵੇਂ ਸ਼ਾਇਦ ਸਾਡੇ ਸਿਆਸਤਦਾਨਾਂ ਦੇ ਸੱਭ ਤੋਂ ਸ਼ਾਨਦਾਰ ਨਮੂਨਿਆਂ ਵਿਚੋਂ ਹਨ ਤੇ ਇਹ ਦੋਵੇਂ ਵੱਖ-ਵੱਖ ਪਾਰਟੀਆਂ ਵਿਚ ਰਹਿ ਕੇ ਭਾਰਤੀ ਜਨਤਾ ਨੂੰ ਦਾਇਰਿਆਂ ਵਿਚ ਬੰਦ ਕਰਦੇ ਆ ਰਹੇ ਹਨ। ਆਉਣ ਵਾਲੇ ਸਮੇਂ ਵਿਚ ਬਦਲਾਅ ਦੀ ਉਮੀਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

ਮੇਨਕਾ ਗਾਂਧੀ ਪਹਿਲਾਂ ਵੀ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਨੂੰ ਕਮਜ਼ੋਰ ਕਰਦੇ ਆ ਰਹੇ ਹਨ। ਜਿਹੜੀਆਂ ਔਰਤਾਂ ਵੀ ਅੱਗੇ ਆਉਂਦੀਆਂ ਹਨ, ਖ਼ਾਸ ਕਰ ਕੇ ਮੇਨਕਾ ਗਾਂਧੀ ਵਰਗੀਆਂ, ਜਿਨ੍ਹਾਂ ਕੋਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਵਾਗਡੋਰ ਹੁੰਦੀ ਹੈ, ਜੇ ਉਹੀ ਇਸ ਤਰ੍ਹਾਂ ਦੀ ਸੋਚ ਰਖਦੀਆਂ ਹਨ, ਤਾਂ ਕੀ ਕਦੇ ਸਿਸਟਮ ਬਦਲ ਸਕਦਾ ਹੈ? ਅੱਜ ਭਾਰਤ ਵਿਚ ਔਰਤਾਂ ਦੀ ਆਬਾਦੀ ਮਰਦਾਂ ਦੇ ਮੁਕਾਬਲੇ 2% ਘੱਟ ਹੈ। ਯਾਨੀ ਕਿ ਲਗਭਗ ਦੋ ਕਰੋੜ ਔਰਤਾਂ ਘੱਟ ਹਨ। ਉਹ ਕੁੱਖਾਂ ਵਿਚ ਮਾਰੀਆਂ ਗਈਆਂ ਹਨ। ਔਰਤਾਂ ਨੂੰ ਕਾਬੂ ਵਿਚ ਰੱਖੋ, ਬਿਹਾਰੀਆਂ ਨੂੰ ਦਰਬਾਨਾਂ ਵਾਂਗ ਵਰਤੋ, ਸਿੱਖਾਂ ਦਾ ਮਜ਼ਾਕ ਉਡਾਉਂਦੇ ਰਹੋ ਤੇ ਮੁਸਲਮਾਨਾਂ ਨੂੰ ਗ਼ੈਰ-ਰਾਸ਼ਟਰੀ ਤੇ ਹੋਰ ਇਸ ਤਰ੍ਹਾਂ ਦੇ ਕਿੰਨੇ ਹੀ ਛੋਟੇ ਖ਼ਿਆਲ ਭਾਰਤ ਨੂੰ ਪੂਰਨ ਵਿਕਾਸ ਦੇ ਮਾਰਗ ਤੇ ਕਦੇ ਨਹੀਂ ਚੱਲਣ ਦੇਣਗੇ। ਭਾਰਤ ਦੇ ਵਿਕਾਸ ਵਾਸਤੇ ਸ਼ਾਇਦ ਸਿਆਸਤਦਾਨਾਂ ਨੂੰ ਪਹਿਲਾਂ ਪੜ੍ਹਨ, ਲਿਖਣ, ਸੋਚਣ, ਸਮਝਣ ਦੇ ਕਾਬਲ ਬਣਾਉਣਾ ਪਵੇਗਾ ਜਿਸ ਤੋਂ ਬਾਅਦ ਉਹ ਕਿਸੇ ਉੱਚ ਅਹੁਦੇ ਦੇ ਕਾਬਲ ਬਣ ਸਕਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.