Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

‘ਜਪੁਜੀ ਸਾਹਿਬ’ ਪਾਕਿਸਤਾਨ ਦੇ ਸਿਲੇਬਸ ‘ਚ ਸ਼ਾਮਿਲ

By uscreative Published 2 min read

ਲਾਹੌਰ : ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ‘ਜਪੁਜੀ ਸਾਹਿਬ’ ਨੂੰ ਲਹਿੰਦੇ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਲਾਹੌਰ ਅਤੇ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਂਗੁਏਜ ਇਸਲਾਮਾਬਾਦ ਵੱਲੋਂ ਕਰਵਾਈ ਜਾ ਰਹੀ ਐੱਮਏ ਪੰਜਾਬੀ ਦੇ ਨਵੇਂ ਸਿਲੇਬਸ ‘ਚ ਸ਼ਾਮਿਲ ਕੀਤਾ ਗਿਆ ਹੈ।

ਇਸ ਬਾਰੇ ‘ਜਪੁਜੀ ਸਾਹਿਬ’ ਚ ਪੀਐੱਚਡੀ ਕਰਨ ਵਾਲੇ ਕਲਿਆਣ ਸਿੰਘ (ਨਨਕਾਣਾ ਸਾਹਿਬ) ਨੇ ਜਾਣਕਾਰੀ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਹਿੰਦੇ ਪੰਜਾਬ ਦੀ ਸੂਬਾਈ ਅਸੈਂਬਲੀ ‘ਚ ਮੈਂਬਰ ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਉਨ੍ਹਾਂ ਦੇ ਯਤਨਾਂ ਨਾਲ ਇਸ ਸਾਲ ਤੋਂ ਪੰਜਾਬ ਸਕੂਲ ਬੋਰਡ ਲਾਹੌਰ ਦੀਆਂ ਸਕੂਲੀ ਸਿਲੇਬਸ ਦੀਆਂ ਕਿਤਾਬਾਂ ‘ਚ ਸਿੱਖ ਇਤਿਹਾਸ ਦਾ ਅਧਿਆਇ ਸ਼ਾਮਿਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ‘ਜਪੁਜੀ ਸਾਹਿਬ’ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਸ ‘ਚ ਮੂਲ ਮੰਤਰ ਹੈ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਇਕ ਤੋਂ ਪੰਨਾ ਅੱਠ ਤਕ ਦਰਜ ਹੈ। ਇਸ ‘ਚ 38 ਪੌੜੀਆਂ ਹਨ ਤੇ ਅਖੀਰ ‘ਚ ਇਕ ਸਲੋਕ ਹੈ। ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਨੂੰ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬਾਨ ਜਾਂ ਆਪਣੇ ਘਰਾਂ ‘ਚ ਪੜ੍ਹਦੇ ਹਨ। ਸਿੱਖ ਰਹਿਤ ਮਰਿਆਦਾ ਤਹਿਤ ਰੋਜ਼ ਸਵੇਰੇ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ ‘ਚ ਪਹਿਲੀ ਬਾਣੀ ‘ਜਪੁਜੀ ਸਾਹਿਬ’ ਹੈ।

ਉਧਰ ਮੁਲਤਾਨ ਤੋਂ ਇਕ ਸਿਆਸੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਆਗੂ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪਿਸ਼ਾਵਰ ਸਿੰਘ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ‘ਚ ਭਾਰਤ-ਪਾਕਿ ਸਬੰਧਾਂ ‘ਚ ਸੁਧਾਰ ਲਈ ਅਰਦਾਸ ਕੀਤੀ ਗਈ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp