Ad-Time-For-Vacation.png

ਅਜਮੇਰ ਦਰਗਾਹ ਧਮਾਕਾ : ਸਵਾਮੀ ਅਸੀਮਾਨੰਦ ਨੂੰ ਕੀਤਾ ਬਰੀ

ਜੈਪੁਰ (ਏਜੰਸੀਆਂ) ਇਥੋਂ ਦੀ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਦੀ ਸਪੈਸ਼ਲ ਕੋਰਟ ਨੇ ਅਜਮੇਰ ਦਰਗਾਹ ਧਮਾਕਾ ਮਾਮਲੇ ‘ਚ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ‘ਚ 3 ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦੋਂ ਕਿ 5 ਨੂੰ ਬਰੀ ਕਰ ਦਿੱਤਾ ਗਿਆ ਹੈ। ਕੋਰਟ ਤੋਂ ਆਰ. ਐਸ. ਐਸ. ਨੇਤਾ ਇੰਦਰੇਸ਼ ਕੁਮਾਰ ਨੂੰ ਕਲੀਨ ਚਿਟ ਮਿਲ ਗਈ ਹੈ। ਸਵਾਮੀ ਅਸੀਮਾਨੰਦ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ। ਭਾਵੇਸ਼ ਅਤੇ ਦੇਵੇਂਦਰ ਗੁਪਤਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮ੍ਰਿਤਕ ਸੁਨੀਲ ਜੋਸ਼ੀ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਸਵਾਮੀ ਅਸੀਮਾਨੰਦ, ਦੇਵੇਂਦਰ ਗੁਪਤਾ, ਚੰਦਰਸ਼ੇਖਰ ਲੇਵੇ, ਮੁਕੇਸ਼ ਵਾਸਨਾਨੀ, ਲੋਕੇਸ਼ ਸ਼ਰਮਾ, ਹਰਸ਼ਦ ਭਾਰਤ, ਮੋਹਨ ਰਾਦਿਸ਼ਵਰ, ਸੰਦੀਪ ਡਾਂਗੇ, ਰਾਮਚੰਦ ਕਲਸਾਰਾ, ਭਾਵੇਸ਼ ਪਟੇਲ, ਸੁਰੇਸ਼ ਨਾਇਰ ਅਤੇ ਮੋਹੁਲ ਇਸ ਧਮਾਕੇ ਮਾਮਲੇ ‘ਚ ਦੋਸ਼ੀ ਸਨ। ਇਕ ਦੋਸ਼ੀ ਸੁਨੀਲ ਜੋਸ਼ੀ ਦਾ ਕਤਲ ਹੋ ਚੁੱਕਾ ਹੈ। ਉਥੇ ਦੋਸ਼ੀਆਂ ‘ਚੋਂ ਸੰਦੀਪ ਡਾਂਗੇ ਅਤੇ ਰਾਮਚੰਦ ਕਲਸਾਰਾ ਅਜੇ ਤੱਕ ਗਾਇਬ ਹਨ। ਜ਼ਿਕਰਯੋਗ ਹੈ ਕਿ 11 ਅਕਤੂਬਰ 2007 ਦੀ ਸ਼ਾਮ ਤਕਰੀਬਨ ਸਵਾ 6 ਵਜੇ ਅਜਮੇਰ ਦਰਗਾਹ ਧਮਾਕਾ ਹੋਇਆ ਸੀ। ਇਸ ਧਮਾਕੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 15 ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ ‘ਚ ਕੁਲ 184 ਲੋਕਾਂ ਦੇ ਬਿਆਨ ਦਰਜ ਕੀਤੇ ਗਏ, ਜਿਸ ‘ਚ 26 ਮਹੱਤਵਪੂਰਨ ਗਵਾਹ ਆਪਣੇ ਬਿਆਨਾਂ ਤੋਂ ਪਲਟ ਗਏ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.