Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

25 ਦਸੰਬਰ 2017 ਨੂੰ ਇਕ ਵਾਰ ਫਿਰ ਮਨਾਇਆ ਜਾਵੇਗਾ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ

By Admin Published 3 min read

ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਸ਼੍ਰੋਮਣੀ ਕਮੇਟੀ ਵਲੋਂ ਸਾਲ 2017-18 ਦਾ ਮਿਲਗੋਭਾ ਕੈਲੰਡਰ ਜਾਰੀ

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਸਾਲ 2003 ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬੜੇ ਜਾਹੋਜਲਾਲ ਨਾਲ ਕੌਮ ਨੂੰ ਸਮਰਪਿਤ ਕੀਤੇ ਮੂਲ ਰੂਪ ਨਾਨਕਸ਼ਾਹੀ ਕੈਲੰਡਰ ਨੂੰ ਸਾਲ 2010 ਵਿੱਚ ਮਿਲਗੋਭਾ ਕੈਲੰਡਰ ਬਨਾਉਣ ਉਪਰੰਤ ,ਇੱਕ ਵਾਰ ਫਿਰ ਸੰਮਤ 549 ਸਾਲ 2017-18 ਲਈ ਨਾਨਕਸ਼ਾਹੀ ਨਾਮ ਹੇਠ ਰਲੀਜ ਕੀਤਾ।ਕਮੇਟੀ ਨੇ ਅਜੇਹਾ ਕਰਦਿਆਂ ਜਿਥੇ ਗੁਰੂ ਸਾਹਿਬਾਨ ਨਾਲ ਜੁੜੀਆਂ ਤਾਰੀਕਾਂ ਨੂੰ ਬਦਲਣ ਦੀ ਕੋਸ਼ਿਸ਼ ਜਾਰੀ ਰੱਖਦਿਆਂ 25 ਦਸੰਬਰ 2017 ਨੂੰ ਇਕ ਵਾਰ ਫਿਰ  ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਏ ਜਾਣ ਦੀ ਤਾਰੀਕ ਦਰਸਾਈ ਹੈ।ਜਾਰੀ ਕੀਤੇ ਕੈਲੰਡਰ ਅਨੁਸਾਰ ,ਹਰ ਸਾਲ 26 ਜਨਵਰੀ ਵਾਲੇ ਦਿਨ ਮਨਾਏ ਜਾਣ ਵਾਲਾ ਬਾਬਾ ਦੀਪ ਸਿੰਘ ਸ਼ਹੀਦ ਦਾ ਜਨਮ ਦਿਹਾੜਾ ਜਨਵਰੀ 2018 ਵਿੱਚ 27 ਜਨਵਰੀ ਨੂੰ ਆਵੇਗਾ।

ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਕਾਹਲੀ ਨਾਲ ਬੁਲਾਏ ਪੱਤਰਕਾਰਾਂ ਸਾਹਮਣੇ ਨਾਨਕਸ਼ਾਹੀ ਨਾਮ ਹੇਠ ਬਿਕਰਮੀ ਕੈਲੰਡਰ ਨੂੰ ਜਾਰੀ ਕਰਨ ਦੀ ਰਸਮ ਗਿਆਨੀ ਗੁਰਬਚਨ ਸਿੰਘ ,ਕਮੇਟੀ ਦੇ ਕਾਰਜਕਾਰਣੀ ਮੈਂਬਰ ਭਾਈ ਰਾਮ ਸਿੰਘ ਅਤੇ ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਸ਼੍ਰੋਮਣੀ ਕਮੇਟੀ ਹਰਪਾਲ ਸਿੰਘ ਜੱਲਾ ਤੇ ਭਾਈ ਮਨਜੀਤ ਸਿੰਘ,ਮੁੱਖ ਸਕੱਤਰ ਹਰਚਰਨ ਸਿੰਘ, ਡਾ. ਰੂਪ ਸਿੰਘ ਸਕੱਤਰ, ਹਰਭਜਨ ਸਿੰਘ ਮਨਾਵਾਂ ਐਡੀ: ਸਕੱਤਰ ਧਰਮ ਪ੍ਰਚਾਰ ,ਮੀਤ ਸਕੱਤਰ  ਕੁਲਵਿੰਦਰ ਸਿੰਘ ਰਮਦਾਸ ਤੇ ਸਿਮਰਜੀਤ ਸਿੰਘ,ਮੈਨੇਜਰ ਸ੍ਰੀ ਦਰਬਾਰ ਸਾਹਿਬ  ਸੁਲੱਖਣ ਸਿੰਘ ਭੰਗਾਲੀ,ਸ. ਗੁਰਿੰਦਰ ਸਿੰਘ ਮੈਨੇਜਰ,ਸ਼੍ਰੋਮਣੀ ਕਮੇਟੀ ਐਕਸੀਅਨ  ਸੁਖਮਿੰਦਰ ਸਿੰਘ ਐਕਸੀਅਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਇੰਚਾਰਜ ਗੁਰਬਚਨ ਸਿੰਘ ਹਾਜ਼ਰ ਸਨ।

ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੁਆਰਾ ਪ੍ਰਕਾਸ਼ਿਤ ਕਰਕੇ ਰਲੀਜ ਕੀਤੇ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ,ਗੁਰਤਾ ਗੱਦੀ ਦਿਵਸ,ਜੋਤੀ ਜੋਤਿ ਸਮਾਉਣ ਦਿਵਸ,ਕਰਮਵਾਰ 28ਜੇਠ,13ਚੇਤ ਅਤੇ 19ਚੇਤ  ਨੂੰ ਹਨ ,ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਕਰਮਵਾਰ 6ਵੈਸਾਖ ਅਤੇ 16 ਜੇਠ ਨੂੰ ਹੈ ।ਜਦੋਂ ਕਿ ਮੂਲ ਰੂਪ ਨਾਨਕਸ਼ਾਹੀ ਕੈਲੰਡਰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਦੋ ਹਾੜ ਨੂੰ ਹੈ ਜਿਸਨੂੰ ਮਨਾਏ ਜਾਣ ਨੂੰ ਲੈਕੇ ਸ਼੍ਰੋਮਣੀ ਕਮੇਟੀ ਨੂੰ ਹਰ ਵਾਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਮੇਟੀ ਦੁਆਰਾ ਸ਼ਹੀਦੀ ਪੁਰਬ ਲਈ ਭੇਜੇ ਜਾਣ ਵਾਲੇ ਸਿੱਖ ਯਾਤਰੂਆਂ ਦੇ ਜਥੇ ਲਈ ਵੀਜੇ ਲੈਣੇ ਵੀ ਔਖੇ ਹੋ ਜਾਂਦੇ ਹਨ ।

ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ,ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨਿਸਚਿਤ ਕਰਦਿਆਂ ਵੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰੀ ਤਾਰੀਕਾਂ ਤੋਂ ਵਖਰੇਵਾਂ ਜਾਰੀ ਰੱਖਿਆ ਹੈ ।ਲੇਕਿਨ ਕਮੇਟੀ ਦੁਆਰਾ ਜਾਰੀ ਕੈਲੰਡਰ ਅਨੁਸਾਰ ਸਾਲ 2017 ਵਿੱਚ ਮਨਾਇਆ ਜਾ ਰਿਹਾ 25 ਦਸੰਬਰ ਨੂੰ ਦੂਸਰੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਨੂੰ ਜਿਥੇ ਹੈਰਾਨ ਕਰੇਗਾ ਉਥੇ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਸਾਬਿਤ ਕਰਨਾ  ਹੋਵੇਗਾ ਕਿ ਆਣ ਵਾਲਾ ਪ੍ਰਕਾਸ਼ ਦਿਹਾੜਾ 350 ਸਾਲਾ ਹੈ ਜਾਂ 351  ਸਾਲਾ ਕਿਉਂਕਿ ਕਮੇਟੀ ਹੁਣੇ ਹੁਣੇ 5ਜਨਵਰੀ 2017 ਨੂੰ ਬੜੀ ਧੁਮ ਧਾਮ ਨਾਲ ਪਾਤਸ਼ਾਹ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp