Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਪਿੰਡ 5, ਦਿਨ 13, ਖੁਦਕੁਸ਼ੀਆਂ 6

By Admin Published 1 min read

ਮੂਨਕ, (ਸੁਰਜੀਤ ਸਿੰਘ ਭੁਟਾਲ)ਵਿਧਾਨ ਸਭਾ ਹਲਕਾ ਲਹਿਰਾ ਦੇ ਅਧੀਨ ਆਉਂਦੇ ਅਤੇ ਨਾਲ ਲਗਦੇ ਸਿਰਫ 5 ਪਿੰਡਾਂ ਵਿੱਚ ਪਿਛਲੇ 13 ਦਿਨਾਂ ਵਿੱਚ ਛੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਵੱਲੋਂ ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਖੁਦਕਸ਼ੀਆਂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੇ ਪ੍ਰਾਪਤ ਵੇਰਵਿਆਂ ਅਨੁਸਾਰ 24 ਫਰਵਰੀ ਨੂੰ ਪਿੰਡ ਬਲਰਾਂ ਦੇ ਰਾਕੇਸ਼ ਕੁਮਾਰ ਸਪੁੱਤਰ ਵਿਜੈ ਕੁਮਾਰ ਉਮਰ 39 ਸਾਲ ਨੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਅਤੇ ਇਸ ਹੀ ਪਿੰਡ ਦੇ ਕਿਸਾਨ ਮੇਜਰ ਸਿੰਘ ਸਪੁੱਤਰ  ਨਰੰਜਨ ਸਿੰਘ ਉਮਰ 60 ਸਾਲ ਨੇ 25 ਫਰਵਰੀ ਨੂੰ ਸਪਰੇਹ ਪੀ ਕੇ ਅਤੇ ਛਾਜਲੀ ਦੇ ਜਗਦੀਸ਼ ਉਰਫ ਜੱਗਾ ਸਪੁੱਤਰ ਬੀਰਬਲ ਸਿੰਘ ਉਮਰ 35 ਸਾਲ ਨੇ 24 ਫਰਵਰੀ ਨੂੰ ਫਾਹਾ ਲੈ ਕੇ ਅਤੇ ਲਦਾਲ ਦੇ ਜਸਵੰਤ ਸਿੰਘ ਸਪੁੱਤਰ ਆਤਮਾ ਸਿੰਘ 23 ਸਾਲ ਨੇ ਫਾਹਾ ਲੈ ਕੇ ਅਤੇ ਲੇਹਲ ਕਲਾਂ ਦੇ ਲਾਭ ਸਿੰਘ ਸਪੁੱਤਰ ਬੱਗੂ ਸਿੰਘ ਉਮਰ 50 ਸਾਲ ਨੇ 28 ਫਰਵਰੀ ਨੂੰ ਰੇਲ ਗੱਡੀ ਹੇਠ ਆ ਕੇ ਅਤੇ ਪਿੰਡ ਨੰਗਲਾ ਦੇ ਰਘਵੀਰ ਸਿੰਘ ਸਪੁੱਤਰ ਦਲਬਾਰਾ ਸਿੰਘ ਉਮਰ 44 ਸਾਲ ਨੇ ਫਾਹਾ ਲੈ ਕੇ ਅਤੇ 5 ਮਾਰਚ ਨੂੰ ਅਤੇ  ਚੱਠਾ ਗੋਬਿੰਦਪੁਰਾ ਦੇ ਤਰਸੇਮ ਸਿੰਘ ਸਪੁੱਤਰ ਤਾਰਾ ਸਿੰਘ 35 ਸਾਲ ਨੇ 31 ਜਨਵਰੀ ਨੂੰ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp