ਮੁਸਲਮਾਨਾ ਨੂੰ ਦਹਿਸ਼ਤ ਗਰਦ ਕਹਿਣ ਵਾਲਅਿਾਂ ਨੂੰ ਨਮੋਸ਼ੀ

ਕੁਝ ਸਾਲ ਪਹਿਲਾਂ ਹੈਦਰਾਬਾਦ ਦੀ ਮੱਕਾ ਮਸਜਿਦ, ਸਮਝੌਤਾ ਐਕਸਪ੍ਰੈੱਸ, ਅਜਮੇਰ ਸ਼ਰੀਫ਼ ਦਰਗਾਹ ਅਤੇ ਮਾਲੇਗਾਓਂ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਵਾਪਰੀਆਂ ਸਨ। ਇਹਨਾਂ ਲਈ ਕੁਝ ਹਲਕਿਆਂ ਵੱਲੋਂ ਮੁਸਲਿਮ ਦਹਿਸ਼ਤਗਰਦਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਹੈਦਰਾਬਾਦ ਦੀ ਮੱਕਾ ਮਸਜਿਦ ਤੇ ਮਾਲੇਗਾਓਂ ਬੰਬ ਧਮਾਕਿਆਂ ਲਈ ਘੱਟ-ਗਿਣਤੀ ਭਾਈਚਾਰੇ ਦੇ ਅਨੇਕ ਨੌਜੁਆਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਸ ਵੱਲੋਂ ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਕਰਵਾਏ ਗਏ ਸਨ। ਉਨ੍ਹਾਂ ਵਿੱਚੋਂ ਕਈ ਲੰਮੇ ਅਰਸੇ ਤੱਕ ਜੇਲ੍ਹਾਂ ਵਿੱਚ ਬੰਦ ਰਹੇ। ਜਾਂਚ ਕਰਨ ਵਾਲੇ ਪੁਲਸ ਅਧਿਕਾਰੀਆਂ ਵੱਲੋਂ ਇਹ ਦਾਅਵੇ ਕੀਤੇ ਗਏ ਕਿ ਦੋਸ਼ੀਆਂ ਵਿਰੁੱਧ ਠੋਸ ਸਬੂਤ ਮੌਜੂਦ ਹਨ ਤੇ ਉਨ੍ਹਾਂ ਦੇ ਖ਼ਿਲਾਫ਼ ਅਦਾਲਤਾਂ ਤੋਂ ਫ਼ੈਸਲੇ ਵੀ ਹਾਸਲ ਕਰ ਲਏ ਜਾਣਗੇ।

ਇਸੇ ਤਰ੍ਹਾਂ ਸਮਝੌਤਾ ਐਕਸਪ੍ਰੈੱਸ ਤੇ ਅਜਮੇਰ ਧਮਾਕਿਆਂ ਲਈ ਮੁਸਲਿਮ ਦਹਿਸ਼ਤਗਰਦਾਂ ਵੱਲ ਸ਼ੱਕ ਦੀ ਸੂਈ ਸੇਧੀ ਗਈ ਸੀ। ਕੁਝ ਕੁ ਅਰਸੇ ਦੌਰਾਨ ਮਹਾਰਾਸ਼ਟਰ ਦੇ ਐਂਟੀ ਟੈਰੇਰਿਸਟ ਸਕੁਐਡ (ਏ ਟੀ ਐੱਸ) ਦੇ ਮੁਖੀ ਦੇ ਹੱਥ ਕੁਝ ਅਜਿਹੇ ਸਬੂਤ ਲੱਗੇ, ਜਿਨ੍ਹਾਂ ਤੋਂ ਇਹ ਸਪੱਸ਼ਟ ਸੰਕੇਤ ਮਿਲੇ ਕਿ ਇਹਨਾਂ ਧਮਾਕਿਆਂ ਦੇ ਪਿੱਛੇ ਹਿੰਦੂ ਦਹਿਸ਼ਤਗਰਦਾਂ ਦਾ ਹੱਥ ਹੈ। ਧਮਾਕਿਆਂ ਲਈ ਵਰਤੇ ਗਏ ਮੋਟਰ-ਸਾਈਕਲ ਦੇ ਮਾਲਕ ਦੀ ਸ਼ਨਾਖਤ ਨੇ ਕੋਈ ਸ਼ੱਕ ਬਾਕੀ ਨਾ ਰਹਿਣ ਦਿੱਤਾ। ਇਸ ਤੋਂ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਧਮਾਕਿਆਂ ਵਿੱਚ ਸੁਆਮੀ ਅਸੀਮਾਨੰਦ ਤੇ ਆਰ ਐੱਸ ਐੱਸ ਨਾਲ ਜੁੜੇ ਲੋਕਾਂ ਦਾ ਹੱਥ ਹੈ।

ਇਹ ਮਾਮਲੇ ਸੰਗੀਨ ਹੋਣ ਕਰ ਕੇ ਇਹਨਾਂ ਦੀ ਜਾਂਚ ਦਾ ਕੰਮ ਰਾਜ ਪੁਲਸ ਦੀ ਥਾਂ ਐੱਨ ਆਈ ਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੇ ਹਵਾਲੇ ਕੀਤਾ ਗਿਆ। ਕੁਝ ਦੋਸ਼ੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, ਪਰ ਕੁਝ ਹਾਲੇ ਤੱਕ ਵੀ ਕਨੂੰਨ ਦੀ ਪਕੜ ਤੋਂ ਬਾਹਰ ਹਨ। ਗ੍ਰਿਫ਼ਤਾਰ ਕੀਤੇ ਗਏ ਸੁਆਮੀ ਅਸੀਮਾਨੰਦ ਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਇਹ ਇਕਬਾਲੀਆ ਬਿਆਨ ਦਰਜ ਕਰਵਾਇਆ ਕਿ ਉਸ ਨੇ ਤੇ ਦੂਜੇ ਸਹਿਯੋਗੀਆਂ ਨੇ ਕਿਨ੍ਹਾਂ-ਕਿਨ੍ਹਾਂ ਘਟਨਾਵਾਂ ਦੀ ਸਾਜ਼ਿਸ਼ ਘੜੀ ਤੇ ਉਨ੍ਹਾਂ ਨੂੰ ਅੰਜਾਮ ਦਿੱਤਾ।

ਹੁਣ ਜਾ ਕੇ ਅਜਮੇਰ ਦੀ ਵਿਸ਼ੇਸ਼ ਅਦਾਲਤ ਨੇ 2007 ਦੇ ਧਮਾਕੇ ਲਈ ਜ਼ਿੰਮੇਵਾਰ ਤਿੰਨ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹਨਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਦੋ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਹੈ। ਅਦਾਲਤ ਨੇ ਸੁਆਮੀ ਅਸੀਮਾਨੰਦ ਨੂੰ ਬਰੀ ਕਰਾਰ ਦੇ ਦਿੱਤਾ ਹੈ, ਜਦੋਂ ਕਿ ਮੁਕੱਦਮੇ ਦੇ ਅਦਾਲਤੀ ਰਿਕਾਰਡ ਵਿੱਚ ਸੁਆਮੀ ਅਸੀਮਾਨੰਦ ਦਾ ਉਹ ਇਕਬਾਲੀਆ ਬਿਆਨ ਦਰਜ ਹੈ, ਜਿਹੜਾ ਉਸ ਨੇ ਸਵੈ ਸਹਿਮਤੀ ਨਾਲ ਦਿੱਲੀ ਦੀ ਅਦਾਲਤ ਵਿੱਚ ਬਾਕਾਇਦਾ ਰਿਕਾਰਡ ਕਰਵਾਇਆ ਸੀ। ਹਾਲਾਂਕਿ ਐੱਨ ਆਈ ਏ ਨੇ ਸੁਆਮੀ ਅਸੀਮਾਨੰਦ ਨੂੰ ਮੁੱਖ ਸਾਜ਼ਿਸ਼ੀ ਵਜੋਂ ਅਦਾਲਤ ਸਾਹਮਣੇ ਪੇਸ਼ ਕੀਤਾ ਸੀ, ਪਰ ਉਸ ਨੂੰ ਸ਼ੱਕ ਦੀ ਬਿਨਾਅ ‘ਤੇ ਬਰੀ ਕਰਾਰ ਦਿੱਤੇ ਜਾਣ ਨੇ ਇਹ ਤਲਖ ਤੱਥ ਮੁੜ ਸਾਹਮਣੇ ਲੈ ਆਂਦਾ ਹੈ ਕਿ ਸਾਡੀਆਂ ਜਾਂਚ ਏਜੰਸੀਆਂ ਕਿਸ ਤਰ੍ਹਾਂ ਆਪਣਾ ਫ਼ਰਜ਼ ਨਿਭਾਉਣ ਵਿੱਚ ਕੋਤਾਹੀ ਵਰਤਦੀਆਂ ਹਨ ਤੇ ਨਿਆਂ ਪ੍ਰਣਾਲੀ ਵੀ ਅਜਿਹੇ ਫ਼ੈਸਲੇ ਦੇ ਕੇ ਲੋਕਾਂ ਵਿਚਲੇ ਆਪਣੇ ਵਿਸ਼ਵਾਸ ਨੂੰ ਖੋਰਾ ਲਾਉਣ ਦਾ ਕਾਰਜ ਕਰਦੀ ਹੈ। ਅਦਾਲਤ ਵੱਲੋਂ ਜਿਨ੍ਹਾਂ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਦਾ ਸੰਬੰਧ ਆਰ ਐੱਸ ਐੱਸ ਨਾਲ ਹੈ ਤੇ ਇਹ ਗੱਲ ਰਿਕਾਰਡ ਵਿੱਚ ਦਰਜ ਹੋ ਗਈ ਹੈ।

ਅਦਾਲਤ ਵੱਲੋਂ ਸੁਆਮੀ ਅਸੀਮਾਨੰਦ ਨੂੰ ਦੋਸ਼-ਮੁਕਤ ਕਰਾਰ ਦਿੱਤੇ ਜਾਣ ਨਾਲ ਬਾਕੀ ਦੇ ਦੋ ਮੁਕੱਦਮਿਆਂ, ਸਮਝੌਤਾ ਐਕਸਪ੍ਰੈੱਸ ਤੇ ਹੈਦਰਾਬਾਦ ਦੀ ਮੱਕਾ ਮਸਜਿਦ ਦੇ ਧਮਾਕਿਆਂ ਦੇ ਮਾਮਲੇ ਉੱਤੇ ਲਾਜ਼ਮੀ ਅਸਰ ਪਵੇਗਾ। ਅਜਮੇਰ ਦੀ ਅਦਾਲਤ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ, ਜਿਹੜੇ ਇਹ ਕਹਿੰਦੇ ਸਨ ਕਿ ਅਜਿਹੇ ਕਾਰਿਆਂ ਲਈ ਕੇਵਲ ਮੁਸਲਿਮ ਦਹਿਸ਼ਤਗਰਦ ਜ਼ਿੰਮੇਵਾਰ ਹਨ।-ਜਤਿੰਦਰ ਪੰਨੂੰ

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.