Skip to content
Wednesday, October 28, 2026 5°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਮਿਆਂਮਾਰ ਬਾਰਡਰ ‘ਤੇ ਭਾਰਤੀ ਫੌਜ ਦਾ ਵੱਡਾ ਐਕਸ਼ਨ

By Admin Published 1 min read

ਨਵੀਂ ਦਿੱਲੀ, (ਏਜੰਸੀ) : ਭਾਰਤੀ ਫੌਜ ਨੇ ਅੱਜ ਸਵੇਰੇ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਨਾਗਾ ਅੱਤਵਾਦੀ ਸੰਗਠਨ ਨੈਸ਼ਨਲ ਸੋਸਲਿਸਟ ਕੌਂਸਲ ਆਫ਼ ਨਗਾਲਿਮ (ਖਾਪਲਾਂਗ) ਵਿਰੁੱਧ ਕਰੜੀ ਕਾਰਵਾਈ ਕੀਤੀ, ਜਿਸ ‘ਚ ਵੱਡੀ ਸੰਖਿਆ ‘ਚ ਅੱਤਵਾਦੀ ਮਾਰੇ ਗਏ। ਫੌਜ ਦੀ ਸਾਬਕਾ ਕਮਾਨ ਨੇ ਟਵੀਟ ਕਰਕੇ ਦੱਸਿਆ ਕਿ ਕਾਰਵਾਈ ‘ਚ ਵੱਡੀ ਗਿਣਤੀ ‘ਚ ਨੈਸ਼ਨਲ ਸੋਸਲਿਸਟ ਕੌਂਸਲ ਆਫ਼ ਨਗਾਲਿਮ (ਖਾਪਲਾਂਗ) ਦੇ ਅੱਤਵਾਦੀ ਮਾਰੇ ਗਏ ਹਨ, ਜਦਕਿ ਭਾਰਤੀ ਸੁਰੱਖਿਆ ਜਵਾਨਾਂ ‘ਚ ਕਿਸੇ ਦਾ ਕੋਈ ਨੁਕਸਾਨ ਨਹੀਂ।

ਇਹ ਕਾਰਵਾਈ ਸਵੇਰੇ 4.45 ਮਿੰਟ ‘ਤੇ ਕੀਤੀ ਗਈ ਸੀ। ਫੌਜ ਨੇ ਬਾਅਦ ‘ਚ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਭਾਰਤੀ ਸਰਹੱਦ ਅੰਦਰ ਹੀ ਕੀਤੀ ਗਈ ਹੈ ਅਤੇ ਕੌਮਾਂਤਰੀ ਸਰਹੱਦ ਪਾਰ ਨਹੀਂ ਕੀਤੀ ਗਈ। ਬਿਆਨ ਅਨੁਸਾਰ ਅੱਜ ਤੜਕੇ ਭਾਰਤ ਮਿਆਂਮਾਰ ਸਰਹੱਦ ‘ਤੇ ਭਾਰਤੀ ਫੌਜ ਦੀ ਇੱਕ ਟੁਕੜੀ ‘ਤੇ ਅੱਤਵਾਦੀਆ ਨੇ ਗੋਲੀਆਂ ਚਲਾਈਆਂ, ਜਿਸ ‘ਤੇ ਫੌਜ ਨੇ ਜਵਾਬੀ ਕਾਰਵਾਈ ਕੀਤੀ।ਦੱਸ ਦੀਏ ਕਿ ਇਸ ਤੋਂ ਪਹਿਲਾਂ ਟੀਵੀ ਚੈਨਲਾਂ ‘ਤੇ ਮਿਆਂਮਾਰ ‘ਚ ਭਾਰਤੀ ਫੌਜ ਦੀ ਸਰਜੀਕਲ ਸਟਰਾਇਕ ਦੀ ਖ਼ਬਰ ਦੱਸੀ ਗਈ ਸੀ, ਜਿਸ ਨੂੰ ਫੌਜ ਨੇ ਖੰਡਤ ਕਰ ਦਿੱਤਾ ਹੈ। ਫੌਜ ਨੇ ਕਿਹਾ ਕਿ ਅਸੀਂ ਬਾਰਡਰ ਕਰਾਸ ਨਹੀਂ ਕੀਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp