ਮੁੰਬਈ : ਮਹਾਰਾਸ਼ਟਰ ਦੇ ਮਾਲੇਗਾਓਂ ਦੀ ਇਕ ਅਦਾਲਤ ਨੇ ਰਾਜ ਦੇ ਲੋਕ ਨਿਰਮਾਣ ਵਿਭਾਗ ਅਤੇ ਨਾਸਿਕ ਦੇ ਇੰਚਾਰਜ ਮੰਤਰੀ ਦਾਦਾ ਭੁਸੇ ਦੀ ਸ਼ਿਕਾਇਤ ’ਤੇ ਦਰਜ ਮਾਣਹਾਨੀ ਮਾਮਲੇ ’ਚ ਸ਼ਨਿਚਰਵਾਰ ਨੂੰ ਸ਼ਿਵ ਸੈਨਾ ਉੱਧਵ ਧੜੇ ਦੇ ਆਗੂ ਸੰਜੇ ਰਾਉਤ ਨੂੰ ਜ਼ਮਾਨਤ ਦੇ ਦਿੱਤੀ। ਇਸ ਦੌਰਾਨ ਰਾਜ ਸਭਾ ਮੈਂਬਰ ਰਾਉਤ ਅਦਾਲਤ ’ਚ ਆਪ ਮੌਜੂਦ ਸਨ। ਅਦਾਲਤ ਨੇ ਰਾਉਤ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਤਿੰਨ ਫਰਵਰੀ 2024 ਨੂੰ ਹੋਵੇਗੀ। ਰਾਉਤ ਨੇ ਭੁਸੇ ’ਤੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਸਥਿਤ ਗਿਰਨਾ ਸਹਿਕਾਰੀ ਖੰਡ ਮਿੱਲ ’ਚ 178 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।