ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਜੀਐੱਚਜੀ ਖ਼ਾਲਸਾ ਕਾਲਜ ਆਫ ਫੈਰੇਸੀ ਗੁਰੂਸਰ ਸੁਧਾਰ ਵਿਖੇ ਸੰਸਾਰ ਏਡਜ਼ ਦਿਹਾੜੇ ‘ਤੇ ਜਾਗਰੂਕਤਾ ਰੈਲੀ ਕੱਢੀ ਗਈ। ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਇਸ ਰੈਲੀ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ, ਖੂਨਦਾਨ ਕਰਨ ਤੇ ਏਡਜ਼ ਦੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ।

ਸ਼ਨਿੱਚਰਵਾਰ ਇਸ ਰੈਲੀ ਨੂੰ ਪਿੰ੍ਸੀਪਲ ਡਾ. ਸਤਵਿੰਦਰ ਕੌਰ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਉਕਤ ਵਿਸ਼ਿਆਂ ਨਾਲ ਸਬੰਧਤ ਨਸ਼ਾਖੋਰੀ, ਖੂਨਦਾਨ ਤੇ ਏਡਜ਼ ਬਾਰੇ ਪੋਸਟਰ ਮੇਕਿੰਗ ਮੁਕਾਬਲੇ ਤੇ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ। ਜਾਗਰੂਕਤਾ ਪੋ੍ਗਰਾਮ ‘ਚ ਡਾ. ਅਨੂ ਜਿੰਦਲ, ਜਸਵੀਰ ਕੌਰ, ਰਾਜਮੀਤ ਸਿੰਘ, ਨੀਲਮ ਸਿੰਗਲਾ, ਡਾ. ਪ੍ਰਨੀਤ ਕੌਰ ਤੇ ਫੈਕਲਟੀ ਮੈਂਬਰ ਹਾਜ਼ਰ ਸਨ।