LPG Cylinder Price: ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਇੱਕ ਵੱਡੀ ਰਾਹਤ ਦੇ ਰੂਪ ਵਿੱਚ, ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਚਾਰ ਮਹਾਨਗਰਾਂ ਵਿੱਚ 19 ਕਿਲੋਗ੍ਰਾਮ ਵਪਾਰਕ ਐਲਪੀਜੀ (ਤਰਲ ਪੈਟਰੋਲੀਅਮ ਗੈਸ) ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। 16 ਨਵੰਬਰ ਤੋਂ ਪ੍ਰਭਾਵੀ, ਸਿਲੰਡਰ ਦੀਆਂ ਕੀਮਤਾਂ ਵਿੱਚ 57.5 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।

ਹਾਲਾਂਕਿ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਨੂੰ ਮੌਜੂਦਾ ਪੱਧਰ ‘ਤੇ ਰੱਖਿਆ ਹੈ।

16 ਨਵੰਬਰ ਤੋਂ ਚਾਰ ਸ਼ਹਿਰਾਂ ਵਿੱਚ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਇਸ ਪ੍ਰਕਾਰ ਹਨ:

ਨਵੀਂ ਦਿੱਲੀ: 1,775.5 ਰੁਪਏ

ਕੋਲਕਾਤਾ: 1,885.5 ਰੁਪਏ

ਮੁੰਬਈ: 1,728 ਰੁਪਏ

ਚੇਨਈ: 1,942 ਰੁਪਏ