ਭਾਰਤ ਨੂੰ ਘੇਰਨ ਲਈ ਚੀਨ ਦਾ ਪੈਂਤੜਾ, ਜਾਣੋ ਕੀ ਹੈ ਡ੍ਰੈਗਨ ਦਾ ਐਕਸ਼ਨ ਪਲਾਨ

ਚੀਨ ਸਰਹੱਦ ‘ਤੇ ਲਗਾਤਾਰ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਜ਼ਾ ਮਾਮਲਾ ਸਿੱਕਮ-ਭੂਟਾਨ-ਤਿੱਬਤ ਟ੍ਰਾਈ ਜੰਕਸ਼ਨ ਦੇ ਡੋਕਲਾਮ ਦਾ ਹੈ, ਜਿੱਥੇ ਚੀਨ ਨੇ ਭਾਰਤੀ ਚੌਕੀ ਨੇੜੇ 1.3 ਕਿਲੋਮੀਟਰ ਲੰਮੀ ਸੜਕ ਬਣਾ ਲਈ ਹੈ। ਇਸ ਰੋਡ ਰਾਹੀਂ ਭਾਰਤੀ ਫ਼ੌਜ ਦੀ ਮੌਜੂਦਗੀ ਨੂੰ ਅਣਡਿੱਠਾ ਕਰਕੇ ਚੀਨ ਦੱਖਣੀ ਡੋਕਲਾਮ ਤਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ।

ਸੂਤਰਾਂ ਨੇ ਦੱਸਿਆ ਕਿ ਚੀਨ ਦੀ ਫ਼ੌਜ ਡੋਕਾ ਲਾ ਵਿੱਚ ਭਾਰਤੀ ਚੌਕੀ ਦੇ ਨੇੜੇ-ਤੇੜੇ ਆਪਣੇ ਫ਼ੌਜੀ ਢਾਂਚੇ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਹੁਣ ਤਕ ਚੀਨ ਨੇ ਇੱਥੇ 1.3 ਕਿਲੋਮੀਟਰ ਲੰਮੀ ਸੜਕ ਬਣਾ ਲਈ ਹੈ। ਚੀਨ ਨੇ ਭਾਰਤੀ ਪੋਸਟ ਤੋਂ ਚਾਰ ਕਿਲੋਮੀਟਰ ਦੂਰੀ ‘ਤੇ ਕਮਿਊਨੀਕੇਸ਼ਨ ਟ੍ਰੇਚੇਂਜ ਵੀ ਬਣਾ ਲਿਆ ਹੈ।

ਹਾਲ ਹੀ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਲਿਖਤੀ ਬਿਆਨ ਦਿੱਤਾ ਕਿ ਡੋਕਲਾਮ ਵਿੱਚ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਜ਼ਰੂਰ ਪਿੱਛੇ ਹਟ ਗਈਆਂ ਹਨ, ਪਰ ਚੀਨ ਥੋੜ੍ਹੀ ਦੂਰ ਵੱਡੀ ਗਿਣਤੀ ਫ਼ੌਜੀਆਂ ਦੀਆਂ ਬੈਰਕਾਂ ਤੇ ਹੈਲੀਪੈਡ ਤਿਆਰ ਕਰ ਰਿਹਾ ਹੈ। ਰੱਖਿਆ ਰਾਜ ਮੰਤਰੀ ਸੁਭਾਸ਼ਰਾਵ ਭਾਮਰੇ ਨੇ ਵੀ ਹਾਲ ਹੀ ਵਿੱਚ ਚੇਤਾਵਨੀ ਦਿੱਤੀ ਸੀ ਕਿ ਚੀਨ ਸੀਮਾ ‘ਤੇ ਤਣਾਅ ਬਰਕਰਾਰ ਹੈ ਤੇ ਭਵਿੱਖ ਵਿੱਚ ਵਧਣ ਦੇ ਆਸਾਰ ਹਨ।

ਚੀਨ ਦੀ ਹਮਲਾਵਰ ਨੀਤੀ ਵਿੱਚ ਤੇਜ਼ੀ ਆਈ ਹੈ। ਹਿੰਦੁਸਤਾਨ ਨੂੰ ਘੇਰਲ ਲਈ ਚੀਨ ਨੇ ਸਟ੍ਰਿੰਗ ਆਫ਼ ਪਰਲਸ ਤਹਿਤ ਜੋ ਵਿਊ ਰਚਨਾ ਕੀਤੀ ਸੀ, ਹੁਣ ਉਸ ਨੂੰ ਇੱਕ ਕਦਮ ਵਧਾਉਂਦਿਆਂ ਚੀਨ ਨੇ ਭਾਰਤ ਦੇ ਉਨ੍ਹਾਂ ਗੁਆਂਢੀਆਂ ‘ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ। ਪਾਕਿਸਤਾਨ ਦੀ ਮਦਦ ਕਰਕੇ ਚੀਨ ਉਸ ਨੂੰ ਭਾਰਤ ਵਿਰੁੱਧ ਭੜਕਾਉਂਦਾ ਰਹਿੰਦਾ ਹੈ। ਪਾਕਿਸਤਾਨ ਦੇ ਗਵਾਦਰ ਵਿੱਚ ਚੀਨ ਦੀ ਮੌਜੂਦਗੀ ਪਹਿਲਾਂ ਤੋਂ ਹੈ, ਜੋ ਭਾਰਤ ਦੇ ਸਭ ਤੋਂ ਨੇੜੇ ਹੈ। ਪਾਕਿਸਤਾਨ ਤੋਂ ਇਲਾਵਾ ਨੇਪਾਲ ਤੇ ਬੰਗਲਾਦੇਸ਼ ਨੂੰ ਵੀ ਆਰਥਿਕ ਮਦਦ ਦਾ ਲਾਲਚ ਦੇ ਕੇ ਚੀਨ ਆਪਣੇ ਵੱਲ ਕਰਨਾ ਚਾਹੁੰਦਾ ਹੈ।

ਚੀਨ ਨੇ ਸ਼੍ਰੀਲੰਕਾ ਦੇ ਨਾਲ ਵੀ ਆਪਣੇ ਰਿਸ਼ਤੇ ਬਿਹਤਰ ਕਰ ਲਏ ਹਨ। ਦਸੰਬਰ 2017 ਵਿੱਚ ਸ਼੍ਰੀਲੰਕਾ ਨੇ ਆਪਣੇ ਹੰਬਨਟੋਟਾ ਪੋਰਟ 99 ਸਾਲਾਂ ਲਈ ਚੀਨ ਨੂੰ ਦੇ ਦਿੱਤਾ ਸੀ। ਮਤਲਬ ਡ੍ਰੈਗਨ ਦੀ ਮੌਜੂਦਗੀ ਹਿੰਦ ਮਹਾਂਸਾਗਰ ਵਿੱਚ ਸਿੱਧੇ ਤੌਰ ‘ਤੇ ਵਧੇਗੀ। ਉੱਥੇ ਹੀ ਮੀਆਂਮਾਰ ਦੇ ਕਿਆਕਪਿਊ ਵਿੱਚ ਵੀ ਚੀਨ ਬੰਦਰਗਾਹ ਬਣਾ ਰਿਹਾ ਹੈ ਤੇ ਉਸ ਦੇ ਥਿਲਾਵਾ ਬੰਦਰਗਾਹ ‘ਤੇ ਵੀ ਚੀਨੀ ਜਲ ਸੈਨਾ ਦਾ ਆਉਣਾ-ਜਾਣਾ ਹੈ। ਚੀਨ ਪਹਿਲਾਂ ਹੀ ਅੰਡੇਮਾਨ ਨਿਕੋਬਾਰ ਦੀਪ ਸਮੂਹ ਤੋਂ ਤਕਰੀਬਨ 50 ਕਿਲੋਮੀਟਰ ਦੂਰੀ ‘ਤੇ ਸਥਿਤ ਕੋਕੋ ਟਾਪੂ ‘ਤੇ ਆਪਣੀ ਤਾਕਤ ਵਧਾ ਕੇ ਆਧੁਨਿਕ ਜਲ ਸੈਨਿਕ ਸਰਗਰਮੀਆਂ ਕਰ ਚੁੱਕਾ ਹੈ।

ਚੀਨ ਨੇ 2018 ਲਈ ਆਪਣੇ ਰੱਖਿਆ ਬਜਟ ਵਿੱਚ 8.1 ਫ਼ੀਸਦੀ ਦਾ ਵਾਧਾ ਕੀਤਾ ਹੈ। ਇਹ ਰਕਮ ਭਾਰਤ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ। ਚੀਨ ਦਾ 2018 ਦਾ ਰੱਖਿਆ ਬਜਟ 1110 ਕਰੋੜ ਯੂਆਨ (175 ਅਰਬ ਡਾਲਰ) ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.