ਭਾਰਤ ਦੀ ਰਾਜਨੀਤੀ ਬਾਰੇ ਸੱਚ ਬੋਲ ਰਿਹੈ ਵਿਦੇਸ਼ੀ ਮੀਡੀਆ

ਚੰਡੀਗੜ੍ਹ(ਨਿਮਰਤ ਕੌਰ ਸਪੋਕਸਮੈਨ):2019 ਦੀਆਂ ਲੋਕ ਸਭਾ ਚੋਣਾਂ ਸਿਰੇ ਚੜ੍ਹਨ ਵਲ ਵੱਧ ਰਹੀਆਂ ਹਨ ਤੇ ਨਤੀਜੇ ਜੋ ਮਰਜ਼ੀ ਹੋਣ, ਅੱਜ ਇਕ ਗੱਲ ਸਾਫ਼ ਹੈ ਕਿ ਭਾਰਤੀ ਲੋਕਤੰਤਰ ਦਾ ਚੌਥਾ ਥੰਮ ਬਿਲਕੁਲ ਖੋਖਲਾ ਹੋ ਚੁੱਕਾ ਹੈ। ਭਾਰਤੀ ਮੀਡੀਆ ਦੇ ਖੋਖਲੇਪਣ ਨੂੰ ਵੇਖ ਕੇ ਹੁਣ ਵਿਦੇਸ਼ੀ ਮੀਡੀਆ ਭਾਰਤ ਦੀ ਸਿਆਸਤ ਉਤੇ ਸੱਚੀ ਟਿੱਪਣੀ ਕਰ ਰਿਹਾ ਹੈ। ਟਾਈਮਜ਼ ਮੈਗਜ਼ੀਨ ਜਿਹੜਾ ਦੁਨੀਆਂ ਭਰ ਵਿਚ ਸੱਚੀ ਪੱਤਰਕਾਰੀ ਦੀ ਮਿਸਾਲ ਹੈ, ਨੇ ਨਾ ਸਿਰਫ਼ ਨਰਿੰਦਰ ਮੋਦੀ ਬਾਰੇ ਵਿਸ਼ੇਸ਼ ਅੰਕ ਕਢਿਆ ਹੈ ਸਗੋਂ ਭਾਰਤ ਦੇ ਹੋਰਨਾਂ ਸਿਆਸੀ ਆਗੂਆਂ ਦੀ ਵੀ ਸਚਾਈ ਪੇਸ਼ ਕੀਤੀ ਹੈ।
ਟਾਈਮਜ਼ ਮੈਗਜ਼ੀਨ ਦੇ ਵਿਸ਼ੇਸ਼ ਅੰਕ ਵਿਚ ਨਰਿੰਦਰ ਮੋਦੀ ਨੂੰ ‘ਡਿਵਾਈਡਰ ਇਨ-ਚੀਫ਼’ (ਵੰਡ ਦਾ ਮੁਖੀ) ਆਖਦਿਆਂ ਸਵਾਲ ਪੁਛਿਆ ਗਿਆ ਹੈ ਕਿ ਕੀ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਦੇ ਹੋਰ ਪੰਜ ਸਾਲ ਬਰਦਾਸ਼ਤ ਕਰ ਸਕਦਾ ਹੈ? ਲੇਖਕ ਇਤਫ਼ਾਕਨ, ਤਵਲੀਨ ਸਿੰਘ ਦਾ ਪੁੱਤਰ ਹੈ। ਉਹ ਤਵਲੀਨ ਸਿੰਘ ਜਿਹੜੀ ਕਿਸੇ ਵੇਲੇ ਮੋਦੀ ਭਗਤ ਆਖੀ ਜਾਂਦੀ ਸੀ ਪਰ ਪਿਛਲੇ ਦੋ ਸਾਲਾਂ ਤੋਂ ਭਗਤੀ ਵਾਲੀ ਪੱਤਰਕਾਰੀ ਤੋਂ ਪਿੱਛੇ ਹਟਦੀ ਜਾਪਦੀ ਹੈ। ਲੇਖਕ ਆਤਿਸ਼ ਤਾਸੀਰ ਦੇ ਪਿਤਾ ਪਾਕਿਸਤਾਨੀ ਸਨ ਅਤੇ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਸਿਰਫ਼ ਪਾਕਿਸਤਾਨੀ ਪਿਤਾ ਦੇ ਖ਼ੂਨ ਦੀ ਸਾਜ਼ਸ਼ ਦੀ ਦੁਹਾਈ ਦੇ ਰਹੀ ਹੈ ਪਰ ਤਵਲੀਨ ਦੀ ਪਰਵਰਿਸ਼ ਅਤੇ ਮੋਦੀ ਭਗਤੀ ਬਾਰੇ ਚੁੱਪ ਹੈ।ਖ਼ੈਰ, ਆਤਿਸ਼ ਤਾਸੀਰ ਨੇ ਹਕੀਕਤ ਤੋਂ ਕੁੱਝ ਵਖਰਾ ਨਹੀਂ ਕਿਹਾ। 2003 ਵਿਚ ਇਕ ਭਾਰਤੀ ਮੈਗਜ਼ੀਨ ਨੇ ਵੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਮੋਦੀ ਨੂੰ ਇਸੇ ਤਰ੍ਹਾਂ ਦਾ ‘ਖ਼ਿਤਾਬ’ (ਚੀਫ਼ ਡਿਵਾਈਡਰ) ਦਿਤਾ ਸੀ। ਨਰਿੰਦਰ ਮੋਦੀ ਦੀ ਸਿਆਸਤ ਵੰਡੀਆਂ ਪਾਉਣ ਦੀ ਸੋਚ ਉਤੇ ਟਿਕੀ ਹੋਈ ਹੈ ਅਤੇ ਜਿਹੜੇ ਨਰਿੰਦਰ ਮੋਦੀ 2014 ਵਿਚ ਭਾਰਤ ਸਾਹਮਣੇ ਆਏ ਸਨ, ਉਹ ਸਿਰਫ਼ ਮਾਰਕੀਟਿੰਗ ਮਾਹਰਾਂ ਦੀ ਪੇਸ਼ਕਸ਼ ਸਨ। ਉਨ੍ਹਾਂ ਦੇ ਵਾਅਦੇ ਸਿਰਫ਼ ਜੁਮਲੇ ਸਨ ਅਤੇ ਉਨ੍ਹਾਂ ਵਲੋਂ ਦਿਤਾ ਵਿਕਾਸ ਦਾ ਸੁਪਨਾ ਸੱਚਾ ਨਹੀਂ ਸੀ। ਨਰਿੰਦਰ ਮੋਦੀ ਦੀ ਸਿਆਸਤ ਗੋਧਰਾ, ਇਸ਼ਰਤ ਜਹਾਂ, ਅਯੋਧਿਆ, ਰਾਮ ਮੰਦਰ, ਗੁਜਰਾਤ ਦੰਗਿਆਂ ‘ਤੇ ਟਿਕੀ ਹੋਈ ਸੀ। ਜੋ ਗੁਜਰਾਤ ਦੀ ਤਸਵੀਰ ਬਣਾਈ ਗਈ ਸੀ, ਉਹ ਵੀ ਪ੍ਰਚਾਰ ਦੀ ਖੇਡ ਸੀ ਅਤੇ ਅੱਜ ਨਰਿੰਦਰ ਮੋਦੀ ਨੇ ਪ੍ਰਚਾਰ ਉਤੇ ਸ਼ਾਇਦ ਸੱਭ ਤੋਂ ਵੱਧ ਖ਼ਰਚਾ ਕੀਤਾ ਹੈ।ਭਾਰਤ ਵਿਚ ਅੱਜ ਵਿਚਾਰਧਾਰਾ ਵਿਚ ਜਿਸ ਤਰ੍ਹਾਂ ਦਾ ਵਖਰੇਵਾਂ ਪੈਦਾ ਹੋ ਗਿਆ ਹੈ, ਉਹ ਸ਼ਾਇਦ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਅਤੇ ਭਾਰਤੀਆਂ ਵਿਚਕਾਰ ਸੀ। ਇਨ੍ਹਾਂ ਪੰਜ ਸਾਲਾਂ ਵਿਚ ਭਾਰਤੀ ਸਮਾਜ ਦੀਆਂ ਦਰਾੜਾਂ ਬਹੁਤ ਡੂੰਘੀਆਂ ਹੋਈਆਂ ਹਨ। ਟਾਈਮਜ਼ ਦੇ ਇਸੇ ਅੰਕ ਵਿਚ ਇਕ ਹੋਰ ਲੇਖ ਵੀ ਛਪਿਆ ਹੈ ਜੋ ਪੁਛਦਾ ਹੈ ਕਿ ਕੀ ਭਾਰਤ ਕੋਲ ਕੋਈ ਹੋਰ ਚਾਰਾ ਹੈ? ਕੀ ਰਾਹੁਲ ਗਾਂਧੀ, ਨਰਿੰਦਰ ਮੋਦੀ ਦਾ ਮੁਕਾਬਲਾ ਕਰ ਸਕਦੇ ਹਨ? ਨਰਿੰਦਰ ਮੋਦੀ ਤੋਂ ਬਿਨਾਂ ਭਾਰਤ ਕੋਲ ਕੋਈ ਹੋਰ ਆਗੂ ਨਹੀਂ ਹੈ। ਦੋਹਾਂ ਲੇਖਾਂ ਵਿਚ ਸੱਚ ਪੇਸ਼ ਕੀਤਾ ਗਿਆ ਹੈ। ਭਾਵੇਂ ਇਹ ਟਿਪਣੀ ਸਿਰਫ਼ ਭਾਰਤ ਦੀ ਸਿਆਸਤ ਬਾਰੇ ਹੈ ਪਰ ਇਹ ਉਨ੍ਹਾਂ ਆਗੂਆਂ ਨੂੰ ਬਣਾਉਣ ਵਾਲੇ ਲੋਕਾਂ ਦੀ ਸਚਾਈ ਹੈ। ਭਾਰਤੀ ਲੋਕ ਆਗੂਆਂ ਤੋਂ ਚਮਕ-ਧਮਕ ਦੀ ਉਮੀਦ ਕਰਦੇ ਹਨ। ਸ਼ਾਇਦ ਇਸੇ ਕਰ ਕੇ ਗੌਤਮ ਗੰਭੀਰ, ਸਨੀ ਦਿਉਲ ਵਰਗੇ ਐਨ ਮੌਕੇ ‘ਤੇ ਆ ਕੇ ਬਾਜ਼ੀ ਮਾਰਨ ਦੀ ਉਮੀਦ ਰਖਦੇ ਹਨ। ਜੋ ਵੰਡੀਆਂ ਨਰਿੰਦਰ ਮੋਦੀ ਦੇ ਨਾਂ ‘ਤੇ ਪਾਈਆਂ ਜਾਂਦੀਆਂ ਹਨ, ਉਹ ਉਨ੍ਹਾਂ ਨੇ ਪੈਦਾ ਨਹੀਂ ਕੀਤੀਆਂ, ਉਹ ਸਮਾਜ ਵਿਚ ਸਨ। ਇਸ ਸਰਕਾਰ ਨੇ ਉਨ੍ਹਾਂ ਦਰਾੜਾਂ ਨੂੰ ਸਿਰਫ਼ ਬਾਹਰ ਆਉਣ ਦੀ ਥਾਂ ਦਿਤੀ ਹੈ। ਰਾਹੁਲ ਗਾਂਧੀ ਅੱਜ ਹਰ ਟੀ.ਵੀ. ਚੈਨਲ ਉਤੇ ਜਾ ਕੇ ਪਿਆਰ ਦੀ ਗੱਲ ਕਰ ਰਹੇ ਹਨ। ਪਰ ਲੋਕਾਂ ਨੂੰ ਉਨ੍ਹਾਂ ਦੀ ਪੇਸ਼ਕਸ਼ ਪਸੰਦ ਨਹੀਂ ਜਾਂ ਅਸਲ ਵਿਚ ਪਿਆਰ ‘ਚ ਵਿਸ਼ਵਾਸ ਨਹੀਂ। ਭਾਰਤ ਪਿਆਰ ਤੋਂ ਡਰਦਾ ਹੈ। ਪਿਆਰ ਲਫ਼ਜ਼ ਤੋਂ ਨਫ਼ਰਤ ਕਰਦਾ ਹੈ। ਉਸ ਨੂੰ ਸ਼ਰਮਨਾਕ ਸਮਝਦਾ ਹੈ। ਨਰਿੰਦਰ ਮੋਦੀ ਅਸਲ ‘ਚ ਭਾਰਤੀ ਸੋਚ ਨੂੰ ਬਾਖ਼ੂਬੀ ਸਮਝਦੇ ਹਨ ਅਤੇ ਸ਼ਾਇਦ ਇਸੇ ਕਰ ਕੇ ਉਹ ਬਿਹਤਰੀਨ ਆਗੂ ਅਖਵਾਉਂਦੇ ਹਨ। ਟਾਈਮਜ਼ ਮੈਗਜ਼ੀਨ ਦੇ ਇਕੋ ਅੰਕ ਵਿਚ ਭਾਰਤੀ ਸਿਆਸਤ ਦੀਆਂ ਏਨੀਆਂ ਅੱਡ-ਅੱਡ ਤਸਵੀਰਾਂ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਿਚਲਾ ਫ਼ਰਕ ਹੀ ਨਹੀਂ ਵਿਖਾਉਂਦੀਆਂ ਸਗੋਂ ਇਹ ਵੀ ਵਿਖਾਉਂਦੀਆਂ ਹਨ ਕਿ ਭਾਰਤੀ ਸਮਾਜ ਵਿਚ ਧਰਮ ਦੀਆਂ ਡੂੰਘੀਆਂ ਜੜ੍ਹਾਂ ਹਨ। – ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.