ਓਟਾਵਾ, ਏਜੰਸੀ : Canada PM Justin Trudeau ਖਾਲਿਸਤਾਨ ਦੇ ਮੁੱਦੇ ‘ਤੇ ਭਾਰਤ ਤੇ ਕੈਨੇਡਾ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਖਾਲਿਸਤਾਨੀ ਨੇਤਾ ਦੇ ਕਤਲ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਦੇ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ। ਹੁਣ ਕੈਨੇਡੀਅਨ ਪੀਐਮ (Canadian PM) ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ।

ਦਰਅਸਲ ਕੈਨੇਡਾ ‘ਚ ਗੋਲੀਬਾਰੀ ਤੇ ਵਿਰੋਧ ਪ੍ਰਦਰਸ਼ਨਾਂ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਕਰਵਾਏ ਗਏ ਸਰਵੇਖਣ ਨੇ ਟਰੂਡੋ ਨੂੰ ਝਟਕਾ ਦਿੱਤਾ ਹੈ।

PM ਦੀ ਰੇਸ ‘ਚ ਪੱਛੜੇ

ਕੈਨੇਡਾ ਦੇ ਗਲੋਬਲ ਨਿਊਜ਼ ਲਈ ਆਈਬੀਐੱਸਓ (IBSO)ਵੱਲੋਂ ਕਰਵਾਏ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰੇ ਪੋਇਲੀਵਰੇ ਪ੍ਰਧਾਨ ਮੰਤਰੀ ਹਨ। 40 ਫੀਸਦੀ ਕੈਨੇਡੀਅਨ ਨਾਗਰਿਕ ਪਿਅਰੇ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਦੇ ਹਨ ਜਦੋਂਕਿ ਮੌਜੂਦਾ ਜਸਟਿਨ ਟਰੂਡੋ ਉਨ੍ਹਾਂ ਤੋਂ ਪਿੱਛੇ ਹਨ।

ਕੰਜ਼ਰਵੇਟਿਵ ਪਾਰਟੀ ਨੂੰ ਮਿਲ ਸਕਦੀ ਹੈ ਸੱਤਾ

ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਗਲੋਬਲ ਨਿਊਜ਼ ਦੀ ਰਿਪੋਰਟ ਅਨੁਸਾਰ, ਪੋਇਲੀਵਰੇ ਆਗੂਆਂ ਵਿਚਾਲੇ ਅੰਤਰ ਇਹ ਸੰਕੇਤ ਦਿੰਦਾ ਹੈ ਕਿ 2025 ‘ਚ ਅਗਲੀਆਂ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਨੂੰ ਸਰਕਾਰ ਬਣਾਉਣ ਲਈ ਬਹੁਮਤ ਮਿਲਣ ਦੀ ਬਹੁਤ ਸੰਭਾਵਨਾ ਹੈ। ਇਸ ਵੇਲੇ ਕੈਨੇਡਾ ‘ਚ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦੀ ਸਰਕਾਰ ਕਾਇਮ ਹੈ।

Pierre Poilievre ਦਾ ਵਧ ਰਿਹਾ ਕੱਦ

ਕੰਜ਼ਰਵੇਟਿਵ ਨੇਤਾ ਪਿਏਰੇ ਪੋਇਲੀਵਰੇ ਦਾ ਕੱਦ ਲਗਾਤਾਰ ਵਧ ਰਿਹਾ ਹੈ। 40 ਫੀਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਬਣਨ ਲਈ ਸਭ ਤੋਂ ਵਧੀਆ ਵਿਕਲਪ ਹਨ। ਦੂਜੇ ਪਾਸੇ ਪੀਐਮ ਟਰੂਡੋ ਨੂੰ ਵਧੀਆ ਵਿਕਲਪ ਮੰਨਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਘਟਦੀ ਜਾ ਰਹੀ ਹੈ ਅਤੇ ਹੁਣ 31 ਪ੍ਰਤੀਸ਼ਤ ‘ਤੇ ਸਥਿਰ ਹੈ।