v>
ਵਾਸ਼ਿੰਗਟਨ (ਸਿਆਟਲ) : ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਟੈਂਪਲ ‘ਚ ਐਤਵਾਰ ਸ਼ਾਮ ਦੋ ਧੜਿਆਂ ਦੀ ਖ਼ੂਨੀ ਝੜਪ ਹੋਈ ਜਿਸ ਵਿਚ ਬੈਸ ਬਾਲ ਬੈਟ ਤੇ ਕਿਰਪਾਨਾਂ ਚੱਲੀਆਂ। ਲੜਾਈ ਦੌਰਾਨ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਝਗੜੇ ਦੌਰਾਨ ਜ਼ਖ਼ਮੀ ਹੋਏ 5 ਵਿਅਕਤੀਆਂ ਨੂੰ ਵੈਲੀ ਮੈਡੀਕਲ ਸੈਂਟਰ ਦਾਖ਼ਲ ਕਰਵਾਉਣਾ ਪਿਆ। ਲੜਾਈ ‘ਚ ਕਈ ਲੋਕਾਂ ਦੀਆਂ ਪੱਗਾਂ ਲੱਥ ਗਈਆਂ ਤੇ ਕਈਆਂ ਦੇ ਸੱਟਾਂ ਲੱਗੀਆਂ। ਕਿਸੇ ਦਾ ਸਿਰ ਪਾਟ ਗਿਆ। ਰੈਂਟਨ ਪੁਲਿਸ ਵਿਭਾਗ ਤੇ ਰੈਂਟਨ ਫਾਇਰ ਫਾਈਟਰਜ਼ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਪੁਲਿਸ ਬਾਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ।