ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਅਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਹਿਰਾ ਖਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਉਸ ਦੇ ਵਿਆਹ ਨਾਲ ਜੁੜੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਮਾਹਿਰਾ ਖਾਨ ਨੇ ਬੁਆਏਫ੍ਰੈਂਡ ਸਲੀਮ ਕਰੀਮ ਨਾਲ ਵਿਆਹ ਕੀਤਾ ਹੈ।
ਮਾਹਿਰਾ ਨੇ ਕੀਤੀ ਇੰਟੀਮੇਟ ਵੈਡਿੰਗ ਸੈਰੇਮਨੀ
ਮਾਹਿਰਾ ਖਾਨ ਨੇ ਇਕ ਇੰਟੀਮੇਟ ਵੈਡਿੰਗ ਸੈਰੇਮਨੀ ‘ਚ ਸਲੀਮ ਨਾਲ ਵਿਆਹ ਕੀਤਾ। ਕਰੀਬ ਪੰਜ ਸਾਲ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਇਹ ਫੈਸਲਾ ਲਿਆ। ਵਿਆਹ ਦੀ ਪਹਿਲੀ ਵੀਡੀਓ ਮਾਹਿਰਾ ਦੇ ਮੈਨੇਜਰ ਅਨੁਸ਼ੈ ਤਲਹਾ ਖਾਨ ਨੇ ਸ਼ੇਅਰ ਕੀਤੀ ਹੈ।
ਦੁਲਹਨ ਨੂੰ ਦੇਖ ਛਲਕੇ ਹੰਝੂ
ਮਾਹਿਰਾ ਖਾਨ ਹਲਕੇ ਨੀਲੇ ਰੰਗ ਦੇ ਲਹਿੰਗੇ ‘ਚ ਖੂਬਸੂਰਤ ਲੱਗ ਰਹੀ ਸੀ। ਮਾਹਿਰਾ ਨੂੰ ਬ੍ਰਾਈਡਲ ਆਊਟਫਿਟ ‘ਚ ਆਪਣੇ ਸ਼ੌਹਰ ਵੱਲ ਜਾਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਮਾਹਿਰਾ ਨੂੰ ਦੁਲਹਨ ਦੇ ਪਹਿਰਾਵੇ ‘ਚ ਦੇਖ ਕੇ ਦੂਲਹੇ ਮੀਆਂ ਖੁਸ਼ੀ ਦੇ ਹੰਝੂ ਵਹਾਉਂਦੇ ਨਜ਼ਰ ਆਏ।
My heart 🤍
May this be the beginning of a beautiful life ahead for you! You deserve every ounce of happiness #MahiraKhan pic.twitter.com/7DHBIjHTGf
— ~ɐuıH~ (@DarGaeKya) October 1, 2023
ਸਪੈਸ਼ਲ ਡੇਅ ‘ਤੇ ਇੰਝ ਦਿਸੀ ਮਾਹਿਰਾ
ਆਪਣੇ ਬਿੱਗ ਡੇਅ ‘ਤੇ ਮਾਹਿਰਾ ਨੇ ਹਲਕੇ ਨੀਲੇ ਰੰਗ ਦਾ ਲਹਿੰਗਾ-ਚੋਲੀ ਪਹਿਨੇ ਸੀ ਜਿਸ ‘ਤੇ ਉਸ ਨੇ ਮੇਲ ਖਾਂਦੀ ਲੰਬੀ ਚੁਨਰੀ ਕੈਰੀ ਕੀਤੀ ਸੀ। ਉੱਥੇ ਹੀ ਉਸ ਦੇ ਲਾੜੇ ਸਲੀਮ ਕਰੀਮ ਨੇ ਆਪਣੇ ਖਾਸ ਦਿਨ ਲਈ ਬਲੈਕ ਸ਼ੇਰਵਾਨੀ ਦੀ ਚੋਣ ਕੀਤੀ। ਦੋਵਾਂ ਦੀ ਜੋੜੀ ਕਾਫੀ ਜਚ ਰਹੀ ਹੈ। ਸ਼ੇਅਰ ਕੀਤੀ ਵੀਡੀਓ ‘ਚ ਸਲੀਮ ਮਾਹਿਰਾ ਦਾ ਘੁੰਡ ਚੁੱਕਦੇ ਹੋਏ ਤੇ ਫਿਰ ਉਸ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।
ਕੌਣ ਹਨ ਸਲੀਮ ਕਰੀਮ?
ਇਸ ਵਿਆਹ ‘ਚ ਦੋਹਾਂ ਦੇ ਰਿਸ਼ਤੇਦਾਰ ਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਮਾਹਿਰਾ ਦੇ ਪਤੀ ਸਲੀਮ ਕਰੀਮ ਪਾਕਿਸਤਾਨੀ ਸਟਾਰਟਅੱਪ ਸਿੰਪੈਸ ਦੇ ਸੀਈਓ ਹਨ। ਇਹ ਕਰਾਚੀ ਬੇਸਡ ਨੈੱਟਵਰਕ ਕੈਰੀਅਰ ਬਿਲਡਿੰਗ ਹੈ।
ਮਾਹਿਰਾ ਦਾ ਸਲੀਮ ਨਾਲ ਇਹ ਦੂਜਾ ਵਿਆਹ ਹੈ। ਅਦਾਕਾਰਾ ਦਾ ਪਹਿਲਾ ਵਿਆਹ 2007 ‘ਚ ਅਲੀ ਅਸਕਰੀ ਨਾਲ ਹੋਇਆ ਸੀ। 2015 ‘ਚ ਉਨ੍ਹਾਂ ਦਾ ਤਲਾਕ ਹੋ ਗਿਆ। ਪਹਿਲੇ ਵਿਆਹ ਤੋਂ ਅਜ਼ਲਾਨ ਨਾਮ ਦਾ ਇਕ ਬੇਟਾ ਹੈ।
ਸ਼ਾਹਰੁਖ ਖਾਨ ਨਾਲ ਕੀਤੀ ਹੈ ਫਿਲਮ
ਮਾਹਿਰਾ ਬਾਲੀਵੁੱਡ ‘ਚ ਵੀ ਆਪਣੇ ਪੈਰ ਅਜ਼ਮਾ ਚੁੱਕੀ ਹੈ। ਉਹ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ‘ਚ ਕੰਮ ਕਰ ਚੁੱਕੀ ਹੈ।




