Skip to content
Monday, October 19, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਾਰਤੀ ਫ਼ੌਜ ਨੇ ਅਹਿਮ ਚੋਟੀਆਂ ’ਤੇ ਬਣਾਇਆ ਦਾਬਾ

By Admin Published 1 min read

ਨਵੀਂ ਦਿੱਲੀ, 10 ਸਤੰਬਰ
ਭਾਰਤੀ ਫ਼ੌਜ ਨੇ ਪੂਰਬੀ ਲੱਦਾਖ ’ਚ ਪੈਂਗੌਂਗ ਝੀਲ ਨੇੜਲੇ ਇਲਾਕਿਆਂ ’ਚ ਆਪਣਾ ਦਬਦਬਾ ਬਣਾ ਲਿਆ ਹੈ। ਉਂਜ ਭਾਰਤ ਅਤੇ ਚੀਨ ਦੇ ਬ੍ਰਿਗੇਡ ਕਮਾਂਡਰਾਂ ਅਤੇ ਕਮਾਂਡਿੰਗ ਅਫ਼ਸਰਾਂ ਵਿਚਕਾਰ ਖਿੱਤੇ ’ਚ ਤਣਾਅ ਘਟਾਉਣ ਲਈ ਚੁਸ਼ੂਲ ’ਚ ਵੱਖਰੇ ਤੌਰ ’ਤੇ ਗੱਲਬਾਤ ਹੋਈ। ਸੂਤਰਾਂ ਨੇ ਕਿਹਾ ਕਿ ਵਾਰਤਾ ਦੌਰਾਨ ਦੋਵੇਂ ਮੁਲਕਾਂ ’ਚ ਹਾਲਾਤ ਨਰਮ ਬਣਾਉਣ ’ਤੇ ਧਿਆਨ ਕੇਂਦਰਤ ਕੀਤਾ ਗਿਆ। ਸਰਕਾਰੀ ਸੂਤਰਾਂ ਨੇ ਕਿਹਾ ਕਿ ਫਿੰਗਰ 4 ਵਾਲੇ ਚੀਨੀ ਕਬਜ਼ੇ ਵਾਲੇ ਇਲਾਕੇ ’ਤੇ ਬਾਜ ਨਜ਼ਰ ਰੱਖਣ ਲਈ ਰਣਨੀਤਕ ਤੌਰ ’ਤੇ ਅਹਿਮ ਚੋਟੀਆਂ ’ਤੇ ਵਾਧੂ ਫ਼ੌਜ ਤਾਇਨਾਤ ਕੀਤੀ ਗਈ ਹੈ। ਚੀਨ ਨੇ ਪੈਂਗੌਂਗ ਝੀਲ ਦੇ ਉੱਤਰੀ ਕੰਢੇ ’ਤੇ ਫਿੰਗਰ 4 ਅਤੇ 8 ’ਤੇ ਕਬਜ਼ਾ ਕੀਤਾ ਹੋਇਆ ਹੈ ਜਦਕਿ ਭਾਰਤੀ ਫ਼ੌਜੀ ਰਿਜ਼ਾਂਗ-ਲਾ ਅਤੇ ਰੇਕਿਨ-ਲਾ ਇਲਾਕਿਆਂ ’ਚ ਡਟੇ ਹੋਏ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp