Skip to content
Sunday, October 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਭਾਰਤੀ ਜਸੂਸ ‘ਸਰਬਜੀਤ” ਦਾ: ਨਹੀਂ ਚੱਲਿਆ ਜਾਦੂ

By Admin Published 2 min read

ਮੁੰਬਈ : ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਸਰਬਜੀਤ’ ਨੂੰ ਆਲੋਚਕਾਂ ਦਾ ਭਾਵੇਂ ਰਲਿਆ-ਮਿਲਿਆ ਹੁੰਗਾਰਾ ਮਿਲਿਆ ਹੋਵੇ ਪਰ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ‘ਚ ਇਹ ਫਿਲਮ ਸਫਲ ਸਿੱਧ ਨਹੀਂ ਹੋਈ। ਫਿਲਮ ਦੀ ਓਪਨਿੰਗ ਭਾਵ ਪਹਿਲੇ ਦਿਨ ਦੀ ਕਮਾਈ ਵੀ ਕੁਝ ਖਾਸ ਨਹੀਂ ਰਹੀ। ਆਪਣੇ ਪਹਿਲੇ ਦਿਨ ਫਿਲਮ ਸਿਰਫ 3.69 ਕਰੋੜ ਰੁਪਏ ਦੀ ਹੀ ਕਮਾਈ ਕਰ ਸਕੀ ਹੈ। ਫਿਲਮ ਟ੍ਰੇਡ ਐਨਾਲਿਸਟ ਤਰੁਣ ਆਦਰਸ਼ ਨੇ ਟਵੀਟ ‘ਤੇ ਇਸ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ।

ਫਿਲਮ ‘ਚ ਆਪਣੀ ਅਦਾਕਾਰੀ ਲਈ ਦਰਸ਼ਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਸਿਫਤਾਂ ਖੱਟ ਚੁੱਕੇ ਰਣਦੀਪ ਹੁੱਡਾ ਵੀ ਲੋੜੀਂਦੇ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਣ ‘ਚ ਅਸਫਲ ਰਹੇ। ਉਥੇ ਦੂਜੇ ਪਾਸੇ ‘ਸਰਬਜੀਤ’ ਦੇ ਨਾਲ ਹੀ ਰਿਲੀਜ਼ ਹੋਈ ਹਾਲੀਵੁੱਡ ਫਿਲਮ ‘ਐਕਸ ਮੈਨ ਐਪੋਕੈਲਿਪਸ’ ਭਾਰਤ ‘ਚ ਚੰਗੀ ਸ਼ੁਰੂਆਤ ਦਰਜ ਕਰਵਾਉਣ ‘ਚ ਸਫਲ ਰਹੀ ਹੈ। ਇਸ ਹਾਲੀਵੁੱਡ ਫਿਲਮ ਨੇ ਪਹਿਲੇ ਦਿਨ 4.51 ਕਰੋੜ ਰੁਪਏ ਨਾਲ ਫਿਲਮ ‘ਸਰਬਜੀਤ’ ਤੋਂ ਵਧੇਰੇ ਕਮਾਈ ਕੀਤੀ।

ਇਸ ਤੋਂ ਪਹਿਲਾਂ ਭਾਰਤ ‘ਚ ਰਿਲੀਜ਼ ਹੋਈ ਹਾਲੀਵੁੱਡ ਫਿਲਮ ‘ਦਿ ਜੰਗਲ ਬੁੱਕ’ ਅਤੇ ‘ਕੈਪਟਨ ਅਮਰੀਕਾ’ ਨੇ ਭਾਰਤੀ ਬਾਕਸ ਆਫਿਸ ‘ਤੇ ਇਸ ਦੌਰਾਨ ਰਿਲੀਜ਼ ਹੋਈਆਂ ਬਾਲੀਵੁੱਡ ਫਿਲਮਾਂ ਤੋਂ ਵਧੇਰੇ ਕਮਾਈ ਦਰਜ ਕਰਵਾਈ ਹੈ। ਬਾਕਸ ਆਫਿਸ ‘ਤੇ ਬਾਲੀਵੁੱਡ ਫਿਲਮਾਂ ਦਾ ਇਹ ਹਾਲ ਦੇਖ ਕੇ ਇਕ ਗੱਲ ਤਾਂ ਸਾਫ ਹੈ ਕਿ ਬਾਲੀਵੁੱਡ ‘ਤੇ ਹਾਲੀਵੁੱਡ ਹਾਵੀ ਹੁੰਦਾ ਜਾ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp