Skip to content
Sunday, October 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਫਿਲਮ ”ਅਜਹਰ” ਨੇ ਬਾਕਸ ਆਫਿਸ ਤੇ ਦੂਜੇ ਦਿਨ ਮਚਾਇਆ ਧਮਾਲ

By Admin Published 2 min read

ਮੁੰਬਈ—ਬਾਲੀਵੁੱਡ ਦੇ ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ ‘ਅਜਹਰ’ ਨੂੰ ਬਾਕਸ ਆਫਿਸ ‘ਤੇ ਸਾਧਾਰਣ ਜਵਾਬ ਮਿਲਿਆ ਹੈ। ਫਿਲਮ ਨੇ ਦੇਸ਼ ‘ਚ ਪਹਿਲੇ ਦਿਨ 6 ਕਰੋੜ ਤੋਂ ਵੱਧ ਕਮਾਈ ਕੀਤੀ ਹੈ। ਫਿਲਮ ਨੇ ਰਿਲੀਜ਼ ਦੇ ਦਿਨ 6.30 ਕਰੋੜ ਦੀ ਕਮਾਈ ਕੀਤੀ। ਪਹਿਲੇ ਦੋ ਦਿਨਾਂ ‘ਚ ਫਿਲਮ ਦੀ ਕਮਾਈ 13.30 ਕਰੋੜ ਹੋ ਗਈ ਹੈ। ਫਿਲਮ ਐਨਾਲਿਸਟ ਤਰਨ ਆਦਰਸ਼ ਨੇ ਟਵਿੱਟ ਕੀਤਾ, ਫਿਲਮ ‘ਅਜਹਰ’ ਨੇ ਸ਼ਨੀਵਾਰ ਨੂੰ 11 ਫੀਸਦੀ ਦੀ ਕਮਾਈ ਕੀਤੀ ਅਤੇ ਸ਼ੁਕਰਵਾਰ ਨੂੰ ਫਿਲਮ ਦੀ ਕਮਾਈ 6.30 ਕਰੋੜ ਸ਼ਨੀਵਾਰ ਨੂੰ 7 ਕਰੋੜ ਕੁੱਲ 13.30 ਕਰੋੜ ਦਾ ਵਪਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕੇਟ ਟੀਮ ਮਹੁੰਮਦ ਅਜ਼ਹਰੂਦੀਨ ‘ਤੇ ਬਣੀ ਇਸ ਫਿਲਮ ‘ਚ ਇਮਰਾਨ ਹਾਸ਼ਮੀ ਅਜ਼ਹਰੂਦੀਨ ਦੇ ਕਿਰਦਾਰ ‘ਚ ਨਜ਼ਰ ਆਏ। ਇਹ ਫਿਲਮ ਮਹੁੰਮਦ ਅਜ਼ਹਰੂਦੀਨ ਦੇ ਜੀਵਨ ‘ਤੇ ਆਧਾਰਿਤ ਹੈ। ਫਿਲਮ ‘ਚ ਉਨ੍ਹਾਂ ਦਾ ਕੈਰਿਅਰ ਹੀ ਨਹੀਂ ਸਗੋਂ ਨਿੱਜੀ ਜ਼ਿੰਦਗੀ ਅਤੇ ਅਫੇਅਰ ਬਾਰੇ ਦੱਸਿਆ ਹੈ। ਫਿਲਮ ‘ਚ ਮਹੁੰਮਦ ਅਜ਼ਹਰੂਦੀਨ ਦੀ ਪਹਿਲੀ ਪਤਨੀ ਨੋਰੀਨ ਦੇ ਕਿਰਦਾਰ ‘ਚ ਪ੍ਰਾਚੀ ਦੇਸਾਈ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੀ ਦੂਜੀ ਪਤਨੀ ਸੰਗੀਤਾ ਬਿਜਲਾਨੀ ਦੇ ਕਿਰਦਾਰ ‘ਚ ਨਰਗਿਸ ਫਾਖਰੀ ਨਜ਼ਰ ਆ ਰਹੀ ਹੈ। ਇਹ ਫਿਲਮ 13 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਦਾ ਰਵਿਊ ਮਿਲਿਆ ਜੁਲਿਆ ਹੋਣ ਦੇ ਬਾਵਜੂਦ ਵੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਵਧੀਆ ਕਮਾਈ ਕੀਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp