ਫਿਲਮ ”ਹਾਊਸਫੁੱਲ-3” ਨੇ ਕੀਤੀ 50 ਕਰੋੜ ਦੀ ਕਮਾਈ
ਮੁੰਬਈ—ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਫਿਲਮ ‘ਹਾਊਸਫੁੱਲ-3’ ਨੇ 50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਅਕਸ਼ੈ ਕੁਮਾਰ ਦੀ ਫਿਲਮ ‘ਹਾਊਸਫੁੱਲ-3’ 3 ਜੂਨ ਨੂੰ ਪ੍ਰਦਸ਼ਿਤ ਹੋਈ ਹੈ। ਇਸ ਫਿਲਮ ਦੇ ਨਿਰਦੇਸ਼ਕ ਸਾਜਿਦ ਫਰਹਾਦ ਹਨ। ਇਸ ਫਿਲਮ ‘ਚ ਅਕਸ਼ੈ ਕੁਮਾਰ ਤੋਂ ਇਲਾਵਾ ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁੱਖ, ਜੈਕਲੀਨ ਫਰਨਾਡੀਜ, ਨਰਗਿਸ ਫਾਖਰੀ ਅਤੇ ਲੀਜਾ ਹੈਡਨ ਨੇ ਮੁੱਖ ਭੂਮਿਕਾ ਨਿਭਾਈ ਹੈ। ‘ਹਾਉਸਫੁੱਲ-3’ ਦੀ ਪਹਿਲੇ ਦਿਨ ਦੀ ਕਮਾਈ 15.21 ਕਰੋੜ ਰੁਪਏ ਰਹੀ ਸੀ ਜੋ ਕਿ ਵਧੀਆ ਸੀ। ਦੂਜੇ ਦਿਨ ਇਸ ਦੀ ਕਮਾਈ ‘ਚ 7.17 ਕਰੋੜ ਰੁਪਏ ਦਾ ਵਾਧਾ ਹੋਇਆ ਅਤੇ ਕੁੱਲ ਕੀਮਤ 16.30 ਕਰੋੜ ਰੁਪਏ ਹੋ ਗਈ। ਤੀਜੇ ਦਿਨ ਫਿਲਮ ਨੇ 21.80 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਫਿਲਮ ‘ਹਾਊਸਫੁੱਲ-3’ ਨੇ ਇਕ ਹਫਤੇ ਦੌਰਾਨ 53.31 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ‘ਹਾਊਸਫੁੱਲ-3’ ਦੀ ਸਮੀਖਿਅਕ ਨੇ ਕਾਫੀ ਬੁਰਾਈ ਕੀਤੀ ਹੈ। ਸੋਸ਼ਲ ਨੈਟਵਰਕਿੰਗ ਸਾਈਟਸ ‘ਤੇ ਵੀ ਫਿਲਮ ਦਾ ਮਜ਼ਾਕ ਬਣਾਇਆ ਗਿਆ ਹੈ ਪਰ ਪਹਿਲੇ ਹਫਤੇ ‘ਚ ਫਿਲਮ ਦੀ ਕਮਾਈ ‘ਤੇ ਕੋਈ ਅਸਰ ਨਹੀਂ ਹੋਇਆ।


