Skip to content
Sunday, October 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਫਿਲਮ ‘ਜੱਟ ਐਂਡ ਜੂਲੀਅਟ-2’ ‘ਚ ਪੰਜਾਬੀ ਲੁੱਕ ‘ਚ ਨਜ਼ਰ ਆਉਣਗੇ ਮਨੀਸ਼ ਪਾਲ

By Admin Published 1 min read

ਨਵੀਂ ਦਿੱਲੀ— ਟੀ.ਵੀ. ਸ਼ੋਅ ‘ਚ ਆਪਣੀ ਕਾਮਿਕਸ ਟਾਈਮਿੰਗ ਨਾਲ ਪਹਿਚਾਣ ਬਣਾਉਣ ਵਾਲੇ ਅਦਾਕਾਰ ਮਨੀਸ਼ ਪਾਲ ਜਲਦ ਹੀ ਪੰਜਾਬੀ ਲੁੱਕ ‘ਚ ਨਜ਼ਰ ਆਉਣਗੇ। ਮਨੀਸ਼ ਸੁਪਰਹਿੱਟ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ’ ਦੀ ਰੀਮੇਕ ਫਿਲਮ ‘ਜੱਟ ਐਂਡ ਜੂਲੀਅਟ-2’ ‘ਚ ਜਿੰਦਾ ਦਿੱਲ ਪੰਜਾਬੀ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਫਿਲਮ ‘ਚ ਆਪਣੇ ਆਪ ਨੂੰ ਅਸਲੀ ਰੂਪ ਦੇਣ ਦੇ ਲਈ ਉਹ ਆਪਣੇ ਲੁੱਕ ‘ਤੇ ਵੀ ਕਾਫੀ ਧਿਆਨ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਇਕ ਅਦਾਕਾਰ ਹੋਣ ਦੇ ਕਾਰਨ ਉਹ ਇਸ ਤਰਾਂ ਦੀਆਂ ਫਿਲਮਾਂ ਕਰਨਾ ਚਾਹੁੰਦੇ ਹਨ। ਜਿਸ ‘ਚ ਉਨ੍ਹਾਂ ਦੀ ਲੁੱਕ ਤੇ ਕੋਈ ਇਸ ਤਰਾਂ ਦਾ ਕੰਮ ਕੀਤਾ ਜਾਵੇ ਅਤੇ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗੇ ਕਿ ਉਹ ਪੰਜਾਬੀ ਫਿਲਮ ‘ਚ ਇਕ ਜਿੰਦਾ ਦਿੱਲ ਪੰਜਾਬੀ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਆਪਣੇ ਵਾਲਾਂ ਨੂੰ ਵੀ ਵਧਾਉਣਾ ਹੋਵੇਗਾ ਤਾਂ ਉਨ੍ਹਾਂ ਨੇ ਇਸ ਦੇ ਲਈ ਹਾਮੀ ਭਰ ਦਿੱਤੀ। ਮਨੀਸ਼ ਨੇ ਕਿਹਾ, ‘ਫਿਲਮ ‘ਚ ਮੇਰਾ ਦਿਲਚਸਪ ਕਿਰਦਾਰ ਹੈ ਜਿਸ ਦੇ ਲਈ ਮੈਨੂੰ ਆਪਣੇ ਵਾਲਾਂ ਨੂੰ ਵਧਾਉਣਾ ਹੋਵੇਗਾ ਅਤੇ ਇਹ ਮੇਰੇ ਲਈ ਬਹੁਤ ਵਧੀਆ ਅਨੁਭਵ ਹੋਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp