Skip to content
Sunday, October 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਨਹੀਂ ਰਿਹਾ ਦੁਨੀਆ ਦਾ ਪ੍ਰਸਿੱਧ ਮੁੱਕੇਬਾਜ਼ ਅਲੀ

By Admin Published 1 min read

ਅਲੀ ਆਪਣੇ ਖੇਡ ਦੇ ਸਦਕਾ ਤਿੰਨ ਵਾਰ ਹੈਵੀ ਵੇਟ ਚੈਂਪੀਅਨ ਰਿਹਾ ਹੈ।

ਨਿਊਯਾਰਕ: ਦੁਨੀਆ ਦੇ ਨਾਮੀ ਮੁੱਕੇਬਾਜ਼ ਮੁਹੰਮਦ ਅਲੀ ਦਾ ਦੇਹਾਂਤ ਹੋ ਗਿਆ ਹੈ। ਅਲੀ ਕਾਫ਼ੀ ਸਮੇਂ ਤੋਂ ਸਾਹ ਦੀ ਬਿਮਾਰੀ ਨਾਲ ਜੂਝ ਰਿਹਾ ਸੀ। 74 ਸਾਲ ਦੇ ਅਲੀ ਦਾ ਜਨਮ 17 ਜਨਵਰੀ, 1942 ਨੂੰ ਅਮਰੀਕਾ ਦੇ ਲੂਈਸਵਿਲਾ ਵਿੱਚ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਇੱਥੇ ਹੀ ਉਸ ਦਾ ਸਸਕਾਰ ਕਰਨ ਦਾ ਐਲਾਨ ਕੀਤਾ ਹੈ।

ਅਲੀ ਆਪਣੇ ਖੇਡ ਦੇ ਸਦਕਾ ਤਿੰਨ ਵਾਰ ਹੈਵੀ ਵੇਟ ਚੈਂਪੀਅਨ ਰਿਹਾ ਹੈ। 1964 ਵਿੱਚ ਉਸ ਨੇ ਇਸਲਾਮ ਧਰਮ ਅਪਣਾ ਕੇ ਆਪਣਾ ਨਾਮ ਮੁਹੰਮਦ ਅਲੀ ਰੱਖ ਲਿਆ ਸੀ। ਰਿੰਗ ਵਿੱਚ ਅਲੀ ਨੂੰ ਆਪਣੇ ਫੁੱਟ ਵਰਕ ਤੇ ਪੰਚ ਲਈ ਜਾਣਿਆ ਜਾਂਦਾ ਸੀ। 1981 ਵਿੱਚ ਅਲੀ ਨੇ ਮੁੱਕੇਬਾਜ਼ੀ ਛੱਡ ਦਿੱਤੀ ਸੀ। 1960 ਦੇ ਰੋਮ ਓਲਪਿੰਕ ਵਿੱਚ ਅਲੀ ਨੇ ਗੋਲਡ ਮੈਡਲ ਜਿੱਤਿਆ ਸੀ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp