Ad-Time-For-Vacation.png

ਭਾਰਤੀ ਅਤੇ ਚੀਨੀ ਫੌਜੀ ਦੀ ਇਟਾਂ ਬੱਟਿਆਂ ਨਾਲ ਲੜਾਈ

ਚੀਨ ਦੀ ਫਿਰ ਨਾਪਾਕ ਹਰਕਤ, ਲੱਦਾਖ ਖੇਤਰ ‘ਚ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤੀ ਜਵਾਨਾਂ ਨੇ ਕੀਤਾ ਨਾਕਾਮ

ਨਵੀਂ ਦਿੱਲੀ— ਭਾਰਤੀ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਲੱਦਾਖ ‘ਚ ਮਸ਼ਹੂਰ ਪਾਨਗੋਂਗ ਝੀਲ ਦੇ ਕੰਡੇ ਭਾਰਤੀ ਖੇਤਰ ‘ਚ ਵੜ੍ਹਣ ਦੀ ਚੀਨੀ ਸੈਨਿਕਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਸ ਦੇ ਬਾਅਦ ਪਥਰਾਅ ਹੋਇਆ ਅਤੇ ਉਸ ‘ਚ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੀਪਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ. ) ਦੇ ਸੈਨਿਕਾਂ ਨੇ ਸਵੇਰੇ 6 ਵਜੇ ਤੋਂ 9 ਵਜੇ ਵਿਚਾਲੇ ਦੋ ਇਲਾਕਿਆਂ-ਫਿੰਗਰ ਫੋਰ ਅਤੇ ਫਿੰਗਰ ਫਾਇਵ ‘ਚ ਭਾਰਤੀ ਸਰਹੱਦ ‘ਚ ਦਾਖਲ ਹੋਣ ਦੀ ਦੋ ਵਾਰ ਕੋਸ਼ਿਸ਼ ਕੀਤੀ ਪਰ ਇਨ੍ਹਾਂ ਦੋਵਾਂ ਮੌਕਿਆਂ ‘ਤੇ ਭਾਰਤੀ ਜਵਾਨਾਂ ਨੇ ਉਨ੍ਹਾਂ ਦੀ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।

ਜਦੋਂ ਚੀਨੀ ਸੈਨਿਕਾਂ ਨੇ ਪਾਇਆ ਕਿ ਉਨ੍ਹਾਂ ਸਾਹਮਣੇ ਭਾਰਤੀ ਫੌਜ ਮਨੁੱਖੀ ਲੜੀ ਬਣਾ ਕੇ ਖੜ੍ਹੇ ਹਨ ਤਾਂ ਉਨ੍ਹਾਂ ਨੇ ਪੱਥਰ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦੇ ਬਾਅਦ ਭਾਰਤੀ ਜਵਾਨਾਂ ਨੇ ਤੱਤਕਾਲ ਜਵਾਬ ਦਿੰਦੇ ਹੋਏ ਪਥਰਾਅ ਕੀਤਾ। ਇਸ ਘਟਨਾ ‘ਚ ਦੋਵਾਂ ਪਾਸੇ ਦੇ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਅਤੇ ਰਸਮੀ ‘ਬੈਨਰ ਡਰਿੱਲ’ ਦੇ ਬਾਅਦ ਹਾਲਤ ਨੂੰ ਕਾਬੂ ‘ਚ ਲਿਆਇਆ ਗਿਆ। ਬੈਨਰ ਡਰਿੱਲ ਦੇ ਤਹਿਤ ਦੋਵੇਂ ਪੱਖ ਆਪਣੇ ਸਥਾਨ ‘ਤੇ ਜਾਣ ਤੋਂ ਪਹਿਲਾਂ ਬੈਨਰ ਦਿਖਾਂਦੇ ਹਨ। ਨਵੀਂ ਦਿੱਲੀ ‘ਚ ਫੌਜ ਦੇ ਇੱਕ ਬੁਲਾਰੇ ਨੇ ਇਸ ਘਟਨਾ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਇਹ ਘਟਨਾ ਉਸ ਵਾਪਰੀ ਜਦੋਂ ਸਿੱਕਮ ਸੈਕਟਰ ‘ਚ ਡੋਕਲਾਮ ‘ਚ ਦੋਵਾਂ ਦੇਸ਼ਾਂ ਵਿਚਾਲੇ ਗਤੀਰੋਧ ਬਣਾ ਹੋਇਆ ਹੈ। ਚੀਨੀ ਫੌਜ ਫਿੰਗਰ ਫੋਰ ਇਲਾਕੇ ‘ਚ ਵੜ੍ਹਣ ‘ਚ ਕਾਮਯਾਬ ਹੋ ਗਏ ਸਨ ਜਿੱਥੋਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ। ਇਹ ਇਲਾਕਾ ਦੋਵਾਂ ਦੇਸ਼ਾਂ ਵਿਚਾਲੇ ਗਤੀਰੋਧ ਦਾ ਕੇਂਦਰ ਰਿਹਾ ਹੈ ਕਿਉਂਕਿ ਦੋਵੇਂ ਇਸ ਨੂੰ ਆਪਣੇ ਖੇਤਰ ਦਾ ਹਿੱਸਾ ਦੱਸਦੇ ਹਨ।ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਧਿਰ ਨੇ 1990 ਦੇ ਦਹਾਕੇ ਦੇ ਅਖੀਰ ‘ਚ ਹੋਈ ਗੱਲਬਾਤ ਦੌਰਾਨ ਜਦੋਂ ਇਸ ਇਲਾਕੇ ‘ਤੇ ਦਾਅਵਾ ਕੀਤਾ ਸੀ ਤੱਦ ਚੀਨੀ ਫੌਜ ਨੇ ਮੇਟਲ-ਟਾਪ ਰੋਡ ਦੀ ਉਸਾਰੀ ਕੀਤੀ ਸੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਇਹ ਅਕਸਾਈ ਚੀਨ ਦਾ ਹਿੱਸਾ ਹੈ। ਚੀਨ ਨੇ ਫਿੰਗਰ ਫੋਰ ਤੱਕ ਸੜਕ ਦੀ ਉਸਾਰੀ ਕਰਵਾਈ ਸੀ ਜੋ ਸਿਰੀ ਜਾਪ ਇਲਾਕੇ ‘ਚ ਆਉਂਦਾ ਹੈ ਅਤੇ ਅਸਲ ਕੰਟਰੋਲ ਲਾਈਨ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਤੋਂ ਪਹਿਲਾਂ ਚੀਨੀ ਫੌਜੀਆਂ ਦੀ ਗਸ਼ਤ ਇਸ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਵਾਰ ਵਾਰ ਹੋਣ ਲੱਗੀ ਸੀ। ਇਸ ਝੀਲ ਦਾ 45 ਕਿਲੋਮੀਟਰ ਦਾ ਹਿੱਸਾ ਭਾਰਤੀ ਖੇਤਰ ‘ਚ ਹੈ ਅਤੇ 90 ਕਿਲੋਮੀਟਰ ਚੀਨੀ ਖੇਤਰ ‘ਚ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.