Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਚੀਨ ਦੀ ਖੂਨੀ ਸਾਜਿਸ਼: ਤਿੱਬਤ ‘ਚ ‘ਬਲੱਡ ਬੈਂਕ’ ਤਬਦੀਲ, ਭਾਰਤ ਨੂੰ ਧਮਕੀ

By uscreative Published 2 min read

ਨਵੀਂ ਦਿੱਲੀ: ਡੋਕਲਾਮ ਵਿਵਾਦ ‘ਤੇ ਭਾਰਤ ਤੇ ਚੀਨ ਵਿਚਾਲੇ ਖਿੱਚੋਤਾਣ ਵਧ ਰਹੀ ਹੈ। ਚੀਨ ਹੁਣ ਤੱਕ ਭਾਰਤ ਵਿਰੁੱਧ ਕੋਈ ਨਾ ਕੋਈ ਘਾੜਤ ਘੜਦਾ ਆ ਰਿਹਾ ਹੈ। ਹੁਣ ਚੀਨ ਖੂਨਦਾਨ ਕੈਂਪ ਲਾ ਕੇ ਖੂਨ ਇਕੱਤਰ ਕਰ ਰਿਹਾ ਹੈ। ਚੀਨ ਨੇ ਆਪਣਾ ਬਲੱਡ ਬੈਂਕ ਹੁਣ ਤਿੱਬਤ ਵਿੱਚ ਤਬਦੀਲ ਕਰ ਦਿੱਤਾ ਹੈ।ਇਸ ਗੱਲ ਦੀ ਚਰਚਾ ਹੈ ਕਿ ਚੀਨ ਹੁਣ ਭਾਰਤ ਵਿਰੁੱਧ ਜੰਗ ਦੀ ਤਿਆਰੀ ਕਰ ਰਿਹਾ ਹੈ। ਇਸ ਕਾਰਵਾਈ ‘ਤੇ ਚੀਨੀ ਅਖ਼ਬਾਰ ਮੁਤਾਬਕ ਬਲੱਡ ਬੈਂਕਾਂ ਨੂੰ ਚੀਨੀ ਫੌਜ ਨੇ ਵੱਖ-ਵੱਖ ਥਾਵਾਂ ‘ਤੇ ਸਥਾਪਤ ਕੀਤਾ ਹੋਇਆ ਹੈ। ਚਿਓਚਾਯੋਕੋ ਸੂਬੇ ਵਿੱਚ ਭੁਚਾਲ ਆਉਣ ਤੋਂ ਪਹਿਲਾਂ ਤਬਦੀਲ ਕੀਤਾ ਗਿਆ ਸੀ, ਜਦਕਿ ਹੁਣ ਮੁੜ ਤੋਂ ਤਿੱਬਤ ਤਬਦੀਲ ਕਰ ਦਿੱਤਾ ਹੈ।ਚੀਨ ਨੇ ਇੱਕ ਵਾਰ ਮੁੜ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ ਭਾਰਤ ਨੇ ਡੋਕਲਾਮ ਤੋਂ ਆਪਣੀ ਫੌਜ ਵਾਪਸ ਨਹੀਂ ਬੁਲਾਈ ਤਾਂ ਉਹ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੇ। ਚੀਨ ਨੇ ਆਪਣੀ ਹਥਿਆਰਾਂ ਦੀ ਸਮਰੱਥਾ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਬੇਸ਼ੱਕ ਭਾਰਤ ਨੇ ਅਮਰੀਕਾ ਤੇ ਰੂਸ ਤੋਂ ਹਥਿਆਰ ਲਏ ਹੋਣ ਪਰ ਉਹ ਚੀਨੀ ਹਥਿਆਰਾਂ ਸਾਹਮਣੇ ਕਮਜ਼ੋਰ ਹੀ ਹਨ।ਚੀਨ ਦੇ ਸਰਕਾਰੀ ਅਖ਼ਬਾਰ ਵਿੱਚ ਉੱਚ ਅਧਿਕਾਰੀ ਦੇ ਬਿਆਨ ਮੁਤਾਬਕ ਜੇਕਰ ਹੁਣ ਭਾਰਤ ਡੋਕਲਾਮ ਤੋਂ ਆਪਣੀ ਫੌਜ ਪਿੱਛੇ ਹਟਾ ਵੀ ਲੈਂਦਾ ਹੈ ਤਾਂ ਵੀ ਉਹ ਸ਼ਾਂਤ ਨਹੀਂ ਬੈਠੇਗਾ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp