Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਭਾਜਪਾ ਨੇ ਪੈਸੇ ਦੀ ਤਾਕਤ ਅਤੇ ਬੇਈਮਾਨੀ ਨਾਲ ਚੋਣਾਂ ਜਿੱਤੀਆਂ : ਹਾਰਦਿਕ

By uscreative Published 2 min read

ਨਵੀਂ ਦਿੱਲੀ,: ਗੁਜਰਾਤ ਦੇ ਪਟੇਲ ਨੇਤਾ ਹਾਰਦਿਕ ਪਟੇਲ ਨੇ ਗੁਜਰਾਤ ਤੇ ਹਿਮਾਚਲ ਵਿਚ ਭਾਜਪਾ ਦੀ ਜਿੱਤ ‘ਤੇ ਟਿਪਣੀ ਕਰਦਿਆਂ ਕਿਹਾ ਕਿ ਈਵੀਐਮ ਮਸ਼ੀਨਾਂ ਹੀ ਇਸ ਦੇਸ਼ ਦਾ ਭਵਿੱਖ ਤੈਅ ਕਰਦੀਆਂ ਹਨ। ਪਟੇਲ ਨੇ ਦੋ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਜਪਾ ਵੋਟਿੰਗ ਮਸ਼ੀਨਾਂ ਵਿਚ ਗੜਬੜ ਕਰ ਰਹੀ ਹੈ ਤੇ ਜਿੱਤ ਹਾਸਲ ਕਰੇਗੀ। ਉਸ ਨੇ ਕਿਹਾ ਕਿ ਜੇ ਏਟੀਐਮ ਮਸ਼ੀਨਾਂ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ ਤਾਂ ਈਵੀਐਮ ਮਸ਼ੀਨਾਂ ਨੂੰ ਕਿਉਂ ਨਹੀਂ। ਹਾਰਦਿਕ ਪਟੇਲ ਨੇ ਕਿਹਾ ਕਿ ਭਾਜਪਾ ਨੇ ਬੇਈਮਾਨੀ ਅਤੇ ਪੈਸੇ ਦੇ ਜ਼ੋਰ ਨਾਲ ਇਹ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ, ‘ਮੈਂ ਭਾਜਪਾ ਨੂੰ ਵਧਾਈ ਦਿੰਦਾ ਹਾਂ ਜਿਹੜੀ ਈਵੀਐਮ ਵਿਚ ਛੇੜਖ਼ਾਨੀ ਕਰ ਕੇ ਜਿੱਤੀ ਹੈ। ਗੁਜਰਾਤ ਦੇ ਲੋਕਾਂ ਨੇ ਭਾਜਪਾ ਦਾ ਸਫ਼ਾਇਆ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਭਾਜਪਾ ਨੇ ਪੈਸੇ ਦੀ ਤਾਕਤ ਅਤੇ ਈਵੀਐਮ ਵਿਚ ਛੇੜਛਾੜ ਕਰ ਕੇ ਚੋਣਾਂ ਵਿਚ ਜਿੱਤ ਦਰਜ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਜਿੱਤ ਸਕਦੀ ਸੀ ਜੇ ਭਾਜਪਾ ਏਨੀ ਬੇਈਮਾਨੀ ਨਾ ਕਰਦੀ।

ਪਟੇਲ ਨੇ ਕਿਹਾ, ‘ਜੇ ਅਸੀਂ ਕੈਲਕੁਲੇਟਰ ਜਾਂ ਇਨਸਾਨੀ ਸਰੀਰ ਵਿਚ ਤਬਦੀਲੀ ਕਰ ਸਕਦੇ ਹਾਂ ਤਾਂ ਈਵੀਐਮ ਵਿਚ ਕਿਉਂ ਨਹੀਂ। ਮੇਰੀਆਂ ਭਾਜਪਾ ਲਈ ਸ਼ੁਭਕਾਮਨਾਵਾਂ ਜਿਸ ਨੇ ਈਵੀਐਮ ਨਾਲ ਛੇੜੜਾੜ ਕਰ ਕੇ ਚੋਣਾਂ ਜਿੱਤੀਆਂ ਹਨ। ਪਟੇਲ ਨੇ ਕਿਹਾ ਕਿ ਸੂਰਤ, ਰਾਜਕੋਟ ਅਤੇ ਅਹਿਮਦਾਬਾਦ ਵਿਚ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕੀਤੀ ਗਈ ਹੈ ਜਿਥੇ ਕਾਂਗਰਸ ਦੀ ਹਾਲਤ ਬਹੁਤ ਮਜ਼ਬੂਤ ਸੀ। ਫਿਰ ਵੀ ਜੋ ਜੀਤਾ, ਵੋਹੀ ਸਿਕੰਦਰ। ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਹਾਰਦਿਕ ਦੀਆਂ ਰੈਲੀਆਂ ਵਿਚ ਭਾਰੀ ਭੀੜਾਂ ਜੁੜਦੀਆਂ ਸਨ ਖ਼ਾਸਕਰ ਸੌਰਾਸ਼ਟਰਾ ਵਿਚ। ਹਾਰਦਿਕ ਨੇ ਕਾਂਗਰਸ ਨਾਲ ਚੋਣ ਗਠਜੋੜ ਕੀਤਾ ਸੀ। ਉਧਰ, ਮੁੱਖ ਚੋਣ ਕਮਿਸ਼ਨਰ ਏ ਕੇ ਜੋਤੀ ਨੇ ਅੱਜ ਸਵੇਰੇ ਇਸ ਗੱਲੋਂ ਇਨਕਾਰ ਕੀਤਾ ਕਿ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਹੋਈ ਹੈ। ਉਨ੍ਹਾਂ ਕਿਹਾ ਕਿ ਵੋਟ ਪਰਚੀ ਸਦਕਾ ਮਸ਼ੀਨਾਂ ਨਾਲ ਛੇੜਛਾੜ ਹੋਣ ਦੀ ਗੁੰਜਾਇਸ਼ ਹੀ ਨਹੀਂ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp