ਕੈਲਗਰੀ:- 9 ਸਾਲਾ ਪਿਆਨੋ ਕਲਾਕਾਰ ਪੰਜਾਬੀ ਬੱਚੀ ਮੇਹਰ ਕੌਰ ਵਿਲਖੂ ਨੇ ਕੈਨੇਡਾ ‘ਚ ਹੋਏ ਇਕ ਮੁਕਾਬਲੇ ‘ਚ 4000 ਕੈਨੇਡੀਅਨ ਬੱਚਿਆਂ ‘ਚੋਂ 20 ਵਾਂ ਸਥਾਨ ਪ੍ਰਾਪਤ ਕਰਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਪ੍ਰਾਪਤੀ ਲਈ ਮੇਹਰ ਕੌਰ ਨੂੰ ਜੂਲੀਅਰਡ ਸਕੂਲ ਦੇ ਸਮਰ ਪ੍ਰਫਾਰਮਿੰਗ ਆਰਟਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ ਜਿਸ ਤਹਿਤ ਹੁਣ ਮੇਹਰ ਕੌਰ ਜੇਨੇਵਾ (ਸਵਿਟਜ਼ਰਲੈਂਡ) ‘ਚ ਸੰਗੀਤ ਦੀ ਪੜ੍ਹਾਈ ਕਰੇਗੀ।
ਮੇਹਰ ਕੌਰ ਇਸ ਪ੍ਰੋਗਰਾਮ ਲਈ ਚੁਣੀ ਜਾਣ ਵਾਲੀ ਸਭ ਤੋਂ ਛੋਟੀ ਉਮਰ ਦੀ ਬੱਚੀ ਹੈ। ਇਸ ਵੇਲੇ ਉਹ ਗਰੇਡ-11 ਦੀ ਵਿਦਿਆਰਥਣ ਹੈ। ਮੇਹਰ ਕੌਰ ਨੂੰ ਚੁਣੌਤੀਆਂ ਕਬੂਲ ਕਰਨ ਵਾਲੀ ਦਲੇਰ ਕੁੜੀ ਹੈ। ਮੇਹਰ ਕੌਰ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਪਿਆਨੋ ਸਿਖਣਾ ਸ਼ੁਰੂ ਕਰ ਦਿੱਤਾ ਸੀ। ਮੇਹਰ ਕੌਰ ਦੀ ਪ੍ਰਾਪਤੀ ਤੋਂ ਉਸਦੇ ਮਾਪਿਆਂ ਸਮੇਤ ਸਮੂਹ ਪੰਜਾਬੀ ਖੁਸ਼ ਹਨ।