Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਪਾਕਿਸਤਾਨ ਨੇ ਭਾਰਤ ਨੂੰ ਪਿਛਾੜਿਆ, ਯੂ ਐਨਵੱਲੋਂ ਖੁਲਾਸਾ

By Admin Published 2 min read

ਓਸਲੋ: ਕੀ ਪਾਕਿਸਤਾਨ ਭਾਰਤ ਨਾਲੋਂ ਜ਼ਿਆਦਾ ਖ਼ੁਸ਼ਹਾਲ ਹੈ ? ਇਹ ਗੱਲ ਸੁਣਨ ਨੂੰ ਥੋੜ੍ਹੀ ਅਜੀਬ ਲੱਗੇ ਪਰ ਇਹ ਸਚਾਈ ਹੈ। ਸੰਯੁਕਤ ਰਾਸ਼ਟਰ ਵੱਲੋਂ ਦੁਨੀਆ ਦੇ 155 ਖ਼ੁਸ਼ਹਾਲ ਦੇਸ਼ਾਂ ਦੀ ਜਾਰੀ ਕੀਤੀ ਗਈ ਸੂਚੀ ਨੂੰ ਮੰਨੀਏ ਤਾਂ ਪਾਕਿਸਤਾਨ ਤੇ ਨੇਪਾਲ ਭਾਰਤ ਨਾਲੋਂ ਜ਼ਿਆਦਾ ਖ਼ੁਸ਼ਹਾਲ ਹਨ। ਸੂਚੀ ਵਿੱਚ ਪਾਕਿਸਤਾਨ ਦਾ ਸਥਾਨ 80ਵਾਂ ਤੇ ਨੇਪਾਲ ਦਾ ਸਥਾਨ 99ਵਾਂ ਜਦੋਂਕਿ ਭਾਰਤ ਦਾ ਸਥਾਨ 122ਵਾਂ ਹੈ।

ਸੋਮਵਾਰ ਨੂੰ ਜਾਰੀ ਕੀਤੀ ਗਈ ਸੂਚੀ ਅਨੁਸਾਰ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਸਥਾਨ ਪਛੜ ਗਿਆ ਹੈ। ਪਿਛਲੇ ਸਾਲ ਭਾਰਤ ਦਾ ਸਥਾਨ 118ਵਾਂ ਸੀ। ਆਫਗਾਨਿਸਤਾਨ ਦਾ ਸਥਾਨ 141ਵਾਂ ਹੈ। ਸੂਚੀ ਵਿੱਚ ਭੁਟਾਨ ਨੂੰ 97ਵਾਂ, ਬੰਗਲਾਦੇਸ਼ ਨੂੰ 110ਵਾਂ ਜਦੋਂਕਿ ਸ੍ਰੀਲੰਕਾ ਨੂੰ 120ਵਾਂ ਸਥਾਨ ਮਿਲਿਆ ਹੈ। ਹਾਲਾਂਕਿ ਮਾਲਦੀਵ ਨੂੰ ਵਿਸ਼ਵ ਖ਼ੁਸ਼ਹਾਲੀ ਦੇਸ਼ਾਂ ਦੀ ਸੂਚੀ ਵਿੱਚ ਸਥਾਨ ਹੀ ਨਹੀਂ ਮਿਲ ਪਾਇਆ। ਸੂਚੀ ਵਿੱਚ ਇਸ ਵਾਰ ਨਾਰਵੇ ਨੇ ਡੈਨਮਾਰਕ ਨੂੰ ਪਿੱਛੇ ਧੱਕਦਿਆਂ ਦੁਨੀਆ ਦੇ ਖ਼ੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ।ਖ਼ੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਲੋਕਾਂ ਦਾ ਜੀਵਨ ਪੱਧਰ, ਲੋਕਾਂ ਦਾ ਮਿਲਣ ਦਾ ਢੰਗ ਤਰੀਕਾ, ਚੰਗੀ ਸਰਕਾਰ, ਇਮਾਨਦਾਰੀ, ਸਿਹਤ ਤੇ ਪ੍ਰਤੀ ਵਿਅਕਤੀ ਆਮਦਨ ਨੂੰ ਮੁੱਖ ਆਧਾਰ ਬਣਾਇਆ ਜਾਂਦਾ ਹੈ। ਵਿਸ਼ਵ ਦੇ ਖ਼ੁਸ਼ਹਾਲ ਦੇਸ਼ਾਂ ਵਿੱਚ ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ ਤੇ ਫਿਨਲੈਂਡ ਦੇਸ਼ ਸ਼ਾਮਲ ਹਨ। ਸੂਚੀ ਵਿੱਚ ਸੀਰੀਆ ਦਾ ਸਥਾਨ 152ਵਾਂ ਹੈ ਜਦੋਂਕਿ ਯਮਨ ਤੇ ਦੱਖਣੀ ਸੁਡਾਨ ਕ੍ਰਮਵਾਰ 146ਵੇਂ ਤੇ 147 ਵੇਂ ਸਥਾਨ ਉੱਤੇ ਪਹੁੰਚ ਗਏ ਗਏ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp