Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਬੀ. ਸੀ. ਦੇ ਲੋਕਾਂ ਲਈ ਖੁਸ਼ਖਬਰੀ, ਹੁਣ ਆਨਲਾਈਨ ਹੋਵੇਗਾ ਛੋਟੇ ਦੀਵਾਨੀ ਮਾਮਲਿਆਂ ਦਾ ਨਿਪਟਾਰਾ!

By Admin Published 1 min read

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ 1 ਜੂਨ ਤੋਂ ਛੋਟੇ ਮਾਮਲਿਆਂ ਦਾ ਨਿਪਟਾਰਾ ਆਨਲਾਈਨ ਟ੍ਰਿਬਿਊਨਲ ਵਿਚ ਕੀਤਾ ਜਾਵੇਗਾ। ਇਸ ਟ੍ਰਿਬਿਊਨਲ ਵਿਚ ਆਨਲਾਈਨ 5000 ਡਾਲਰ ਤੱਕ ਦੀ ਰਕਮ ਦੇ ਦੀਵਾਨੀ ਮਾਮਲੇ ਨਿਪਟਾਏ ਜਾਣਗੇ। ਇਨ੍ਹਾਂ ਮਾਮਲਿਆਂ ਵਿਚ ਸਮਝੌਤੇ, ਕਰਜ਼ੇ, ਸੱਟ ਲੱਗਣ ਦੇ ਮੁਆਵਜ਼ੇ ਦੇ ਮਾਮਲਿਆਂ ਦਾ ਵੀ ਨਿਪਟਾਰਾ ਕੀਤਾ ਜਾਵੇਗਾ।

ਬੀ. ਸੀ. ਦੀ ਨਿਆਂ ਮੰਤਰੀ ਸੁਜ਼ੈਨ ਐਨਟਨ ਨੇ ਦੱਸਿਆ ਕਿ ਦੁਨੀਆ ਵਿਚ ਇਹ ਪਹਿਲੀ ਆਨਲਾਈਨ ਟ੍ਰਿਬਿਊਨਲ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ ਹੋਈਆਂ ਹਨ। ਦੁਨੀਆ ਜਾਣਨਾ ਚਾਹੁੰਦੀ ਹੈ ਕਿ ਇਸ ਸਿਸਟਮ ਕਿਸ ਤਰ੍ਹਾਂ ਕੰਮ ਕਰੇਗਾ ਅਤੇ ਕਿੰਨਾਂ ਕੁ ਸਫਲ ਹੋਵੇਗਾ। ਸੁਜ਼ੈਨ ਨੇ ਕਿਹਾ ਕਿ ਨਿਆਂ ਵਿਚ ਨਵੀਨਤਾ ਦੇ ਮਾਮਲੇ ਵਿਚ ਕੈਨੇਡਾ ਪੂਰੀ ਦੁਨੀਆ ‘ਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਬੀ. ਸੀ. ਵਿਚ ਨਿਪਟਾਉਣ ਵਾਲੇ ਦੀਵਾਨੀ ਮਾਮਲਿਆਂ ਦੀ ਭਰਮਾਰ ਹੈ। ਛੋਟੇ ਦੀਵਾਨੀ ਮਾਮਲਿਆਂ ਵਿਚ ਆਨਲਾਈਨ ਨਿਆਂ ਹੋਣ ਨਾਲ ਅਦਾਲਤਾਂ ਨੂੰ ਵੱਡੇ ਮਾਮਲਿਆਂ ਦੇ ਨਿਪਟਾਰੇ ਲਈ ਸਮਾਂ ਮਿਲ ਜਾਵੇਗਾ। ਇਸ ਤਰ੍ਹਾਂ ਨਿਆਂ ਛੇਤੀ ਅਤੇ ਸਸਤਾ ਹੋ ਜਾਵੇਗਾ। ਇਸ ਲਈ ਸਮੇਂ ਅਤੇ ਅਦਾਲਤ ਵਿਚ ਪੇਸ਼ ਹੋਣ ਦੀ ਵੀ ਕੋਈ ਪਾਬੰਦੀ ਨਹੀਂ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp