Skip to content
Wednesday, October 28, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਅਮਰੀਕਾ ਨੇ ਲੈਪਟਾਪ ਲੈ ਕੇ ਹਵਾਈ ਯਾਤਰਾ ਕਰਨ ‘ਤੇ ਪਾਬੰਦੀ ਲਗਾਈ

By Admin Published 2 min read

ਵਾਸ਼ਿੰਗਟਨ,: ਅਮਰੀਕਾ ਨੇ ਅਤਿਵਾਦ ਦੇ ਖ਼ਤਰਿਆਂ ਦੇ ਮੱਦੇਨਜ਼ਰ ਕੁੱਝ ਦੇਸ਼ਾਂ ਦੇ ਮੁਸਾਫ਼ਰਾਂ ‘ਤੇ ਲੈਪਟਾਪ ਸਮੇਤ ਹੋਰ ਇਲੈਕਟ੍ਰੋਨਿਕ ਸਾਮਾਨ ਲਿਆਉਣ ‘ਤੇ ਪਾਬੰਦੀ ਲਗਾ ਦਿਤੀਹੈ। ਇਹ ਪਾਬੰਦੀ ਮੱਧ ਪੂਰਬ ਤੇ ਉੱਤਰ ਅਫ਼ਰੀਕਾ ਤੋਂ ਅਮਰੀਕਾ ਜਾਣ ਵਾਲੀਆਂ 8 ਤੋਂ 10 ਏਅਰਲਾਈਨਜ਼ ‘ਤੇ ਲਾਗੂ ਹੋਵੇਗੀ। ਰਾਇਲ ਜੋਰਡਨ ਏਅਰਲਾਈਨਜ਼ ਨੇ ਪਾਬੰਦੀ ਲਗਾਏ ਜਾਣ ਦੀ ਪੁਸ਼ਟੀ ਕੀਤੀ ਹੈ।ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਇਕ ਅਧਿਕਾਰੀ ਨੇ ਦਸਿਆ ਕਿ 10 ਕੌਮਾਂਤਰੀ ਹਵਾਈ ਅੱਡਿਆਂ ਕਾਹਿਰਾ (ਮਿਸਰ), ਅਮਾਨ (ਜੋਰਡਨ), ਕੁਵੈਤ ਸਿਟੀ (ਕੁਵੈਤ), ਕਾਸਾਬਲਾਂਕਾ (ਮੋਰੱਕੋ), ਦੋਹਾ (ਕਤਰ), ਰਿਆਦ ਅਤੇ ਜੇਦਾ (ਸਾਊਦੀ ਅਰਬ), ਆਬੁ ਧਾਬੀ ਅਤੇ ਦੁਬਈ (ਯੂ.ਏ.ਈ.) ਅਤੇ ਇਸਤਾਂਬੁਲ (ਤੁਰਕੀ) ਤੋਂ ਅਮਰੀਕਾ ਆਉਣ ਵਾਲੀਆਂ ਉਡਾਨਾਂ ‘ਚ ਲੋਕਾਂ ਨੂੰ ਇਲੈਕਟ੍ਰੋਨਿਕ ਸਾਮਾਨ ਰੱਖਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਨ੍ਹਾਂ ਉਡਾਨਾਂ ‘ਤੇ ਮੰਗਲਵਾਰ ਤੋਂ ਅਸਥਾਈ ਰੋਕ ਲਗਾ ਦਿਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਕੁੱਝ ਹਫ਼ਤੇ ਪਹਿਲਾਂ ਅਮਰੀਕੀ ਸਰਕਾਰ ਨੇ ਖ਼ਤਰਾ ਹੋਣ ਦੇ ਸ਼ੱਕ ਵਿਚ ਇਨ੍ਹਾਂ ਨਿਯਮਾਂ ‘ਤੇ ਵਿਚਾਰ ਕੀਤਾ ਸੀ। ਅਧਿਕਾਰੀ ਨੇ ਦਸਿਆ ਕਿ ਇਹ ਰੋਕ ਅਨਿਸ਼ਚਿਤ ਸਮੇਂ ਤਕ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਰੋਕ ਨਾਲ ਕੋਈ ਵੀ ਅਮਰੀਕੀ ਏਅਰਲਾਈਨ ਪ੍ਰਭਾਵਤ ਨਹੀਂ ਹੋਵੇਗੀ। ਫਿਰ ਵੀ ਉਨ੍ਹਾਂ ਪੁਛਿਆ ਕਿ ਅਜਿਹੀ ਰੋਕ ਕਿਉਂ ਲਗਾਈ ਜਾ ਰਹੀ ਹੈ?

ਯਾਤਰੀਆਂ ਨੂੰ ਅਪਣੇ ਨਾਲ ਲੈਣ ਜਾਣ ਵਾਲੇ ਸਾਮਾਨ ਵਿਚ ਟੈਬਲੇਟ, ਲੈਪਟਾਪ, ਆਈਪੈਡ ਅਤੇ ਕੈਮਰੇ ਵਰਗੀਆਂ ਵੱਡੀਆਂ ਵਸਤਾਂ ਲੈਣ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਇਸ ਪਾਬੰਦੀ ‘ਚ ਮੋਬਾਈਲ ਜਾਂ ਮੈਡੀਕਲ ਡਿਵਾਈਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।’ਰਾਇਲ ਜਾਰਡਨ ਏਅਰਲਾਈਨਜ਼’ ਨੇ ਸੋਮਵਾਰ ਨੂੰ ਇਕ ਟਵੀਟ ਕਰ ਕੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਦੇ ਹੁਕਮ ‘ਤੇ ਅਮਰੀਕਾ ਦੇ ਯਾਤਰੀਆਂ ਨੂੰ ਕੈਨੇਡਾ ਹੁੰਦੇ ਹੋਏ ਭਾਰੀਆਂ ਵਸਤਾਂ ਲੈ ਜਾਣ ਤੋਂ ਰੋਕਿਆ ਜਾਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp