Ad-Time-For-Vacation.png

ਪਾਕਿਸਤਾਨ ਦੇ ਹਮਲੇ ਤੋਂ ਪਹਿਲਾਂ ਪ੍ਰਮਾਣੂ ਹਮਲਾ ਕਰ ਸਕਦੈ ਭਾਰਤ : ਅਮਰੀਕੀ ਮਾਹਰ

ਵਾਸ਼ਿੰਗਟਨ: ਅਮਰੀਕੀ ਮਾਹਰ ਦਾ ਮੰਨਣਾ ਹੈ ਕਿ ਭਾਰਤ ਪ੍ਰਮਾਣੂ ਹਥਿਆਰ ‘ਪਹਿਲਾਂ ਇਸਤੇਮਾਲ ਨਾ ਕਰਨ’ ਦੀ ਅਪਣੀ ਨੀਤੀ ਨੂੰ ਤਿਆਗ ਸਕਦਾ ਹੈ। ਜੇ ਭਾਰਤ ਨੂੰ ਲੱਗਾ ਕਿ ਪਾਕਿਸਤਾਨ ਉਸ ‘ਤੇ ਹਮਲਾ ਕਰ ਸਕਦਾ ਹੈ ਤਾਂ ਉਹ ਪਾਕਿਸਤਾਨ ਵਿਰੁਧ ਪਹਿਲਾਂ ਜੰਗ ਛੇੜ ਦੇਵੇਗਾ। ਭਾਰਤ, ਪਾਕਿਸਤਾਨ ਨੂੰ ਪਹਿਲਾਂ ਪ੍ਰਮਾਣੂ ਹਥਿਆਰ ਵਰਤਣ ਦਾ ਸਮਾਂ ਨਹੀਂ ਦੇਵੇਗਾ।

ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਤਕਨਾਲੋਜੀ ਵਿਚ ਦੱਖਣ ਏਸ਼ੀਆਈ ਪ੍ਰਮਾਣੂ ਰਣਨੀਤੀ ਦੇ ਮਾਹਰ ਵਿਪਿਨ ਨਾਰੰਗ ਨੇ ਵਾਸ਼ਿੰਗਟਨ ਵਿਚ ਆਯੋਜਿਤ ‘ਕਾਰਨੇਗੀ ਅੰਤਰਰਾਸ਼ਟਰੀ ਪ੍ਰਮਾਣੂ ਨੀਤੀ ਕਾਨਫ਼ਰੰਸ 2017’ ਦੌਰਾਨ ਕਿਹਾ, ”ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ ਪਾਕਿਸਤਾਨ ਨੂੰ ਪਹਿਲਾਂ ਅਜਿਹਾ ਕਦਮ ਚੁੱਕਣ ਦੀ ਮਨਜੂਰੀ ਨਹੀਂ ਦੇਵੇਗਾ।” ਉਨ੍ਹਾਂ ਕਿਹਾ ਕਿ ਭਾਰਤ ਸੰਭਾਵਤ ਪਹਿਲਾਂ ਹਮਲਾ ਨਾ ਕਰਨ ਦੀ ਅਪਣੀ ਨੀਤੀ ਛੱਡ ਸਕਦਾ ਹੈ ਅਤੇ ਜੇ ਉਸ ਨੂੰ ਸ਼ੱਕ ਹੋਇਆ ਕਿ ਪਾਕਿਸਤਾਨ ਭਾਰਤ ਵਿਰੁਧ ਪ੍ਰਮਾਣੂ ਹਥਿਆਰਾਂ ਜਾਂ ‘ਟੈਕਟੀਕਲ’ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਜਾ ਰਿਹਾ ਹੈ ਤਾਂ ਉਹ ਪਾਕਿਸਤਾਨ ‘ਤੇ ਪਹਿਲਾਂ ਹਮਲਾ ਕਰ ਸਕਦਾ ਹੈ।

ਹਾਲਾਂਕਿ ਨਾਰੰਗ ਨੇ ਇਹ ਵੀ ਕਿਹਾ, ”ਜੇ ਭਾਰਤ ਨੇ ਪਾਕਿਸਤਾਨ ‘ਤੇ ਹਮਲਾ ਕੀਤਾ ਤਾਂ ਉਹ ਪਹਿਲਾਂ ਕੀਤੇ ਗਏ ਸਰਜਿਕਲ ਸਟ੍ਰਾਈਕ ਵਾਂਗ ਨਹੀਂ ਹੋਵੇਗਾ। ਇਸ ‘ਚ ਪਾਕਿਸਤਾਨ ਦੇ ਮਿਜ਼ਾਈਲ ਲਾਂਚਰਾਂ ਅਤੇ ਪ੍ਰਮਾਣੂ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਜੇ ਭਾਰਤ ਨੇ ਹਮਲਾ ਕੀਤਾ ਤਾਂ ਉਹ ਇਹ ਵੀ ਚਾਹੇਗਾ ਕਿ ਪਾਕਿਸਤਾਨ ਦੇ ਐਟਮੀ ਹਥਿਆਰ ਪੂਰੀ ਤਰ੍ਹਾਂ ਖਤਮ ਕਰ ਦੇਣ।”

ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਐਨ.ਐਸ.ਏ. ਸ਼ਿਵ ਸ਼ੰਕਰ ਮੈਨਨ ਨੇ 2016 ਵਿਚ ਆਈ ਆਪਣੀ ਕਿਤਾਬ ‘ਚਵਾਇਸ : ਇਨਸਾਈਡ ਦੀ ਮੇਕਿੰਗ ਆਫ਼ ਇੰਡੀਅਨ ਫਾਰੇਨ ਪਾਲਿਸੀ’ ਵਿਚ ਵੀ ਇਸ ਦਾ ਜ਼ਿਕਰ ਕੀਤਾ ਸੀ। ਇਹ ਅਜਿਹਾ ਮਾਮਲਾ ਹੈ ਜਿਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.