Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਬੀ. ਐੱਸ. ਐੱਫ. ਜਵਾਨ ਤੇਜ ਬਹਾਦੁਰ ਦੇ ਸਮਰਥਨ ‘ਚ ਉਤਰੀ ਰਵੀਨਾ ਟੰਡਨ

By Admin Published 1 min read

ਮੁੰਬਈ— ਬੀ. ਐੱਸ. ਐੱਫ. ਜਵਾਨ ਤੇਜ ਬਹਾਦੁਰ ਯਾਦਵ ਨੇ ਫੇਸਬੁੱਕ ‘ਤੇ ਵੀਡੀਓ ਪੋਸਟ ਕਰਕੇ ਬੀ. ਐੱਸ. ਐੱਫ. ‘ਚ ਖਰਾਬ ਖਾਣੇ ਦਾ ਸਨਸਨੀਖੇਜ਼ ਦੋਸ਼ ਲਗਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਤੇਜ ਬਹਾਦੁਰ ਮੁਤਾਬਕ ਉਨ੍ਹਾਂ ਨੂੰ ਨਾਸ਼ਤੇ ‘ਚ ਸੜਿਆ ਹੋਇਆ ਇਕ ਪਰੌਂਠਾ, ਚਾਹ ਤੇ ਖਾਣੇ ਦੇ ਨਾਂ ‘ਤੇ ਸਿਰਫ ਹਲਦੀ-ਲੂਣ ਵਾਲੀ ਦਾਲ ਹੀ ਮਿਲਦੀ ਹੈ। ਸਬੂਤ ਦੇ ਤੌਰ ‘ਤੇ ਤੇਜ ਬਹਾਦੁਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀਡੀਓ ਵੀ ਸ਼ੇਅਰ ਕੀਤੀ, ਜਿਸ ‘ਚ ਉਹ ਸੜਿਆ ਹੋਇਆ ਪਰੌਂਠਾ ਤੇ ਦਾਲ ਦਿਖਾ ਰਹੇ ਹਨ।

ਬੀ. ਐੱਸ. ਐੱਫ. ‘ਚ ਖਰਾਬ ਖਾਣੇ ਦੇ ਦੋਸ਼ ਤੋਂ ਬਾਅਦ ਤੇਜ ਬਹਾਦੁਰ ਦੇ ਸਮਰਥਨ ‘ਚ ਬਾਲੀਵੁੱਡ ਹਸਤੀਆਂ ਵੀ ਉਤਰਨ ਲੱਗੀਆਂ ਹਨ। ਬਾਲੀਵੁੱਡ ਦੀ ਦਿਲਕਸ਼ ਅਭਿਨੇਤਰੀ ਰਵੀਨਾ ਟੰਡਨ ਨੇ ਟਵੀਟ ਕਰਕੇ ਕਿਹਾ, ‘ਹੁਣ ਸਾਡੇ ਜਵਾਨ ਇਸ ਹਾਲਤ ‘ਚ ਹਨ। ਜੈ ਜਵਾਨ, ਜੈ ਕਿਸਾਨ।’ ਰਵੀਨਾ ਨੇ ਅੱਗੇ ਲਿਖਿਆ, ‘ਉਮੀਦ ਕਰਦੀ ਹਾਂ ਕਿ ਸਾਕਾਰਾਤਮਕ ਕਦਮ ਉਠਾਇਆ ਜਾਵੇਗਾ।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp