ਸਟਾਫ ਰਿਪੋਰਟਰ, ਖੰਨਾ : ਕਰਜ਼ੇ ਤੋਂ ਪਰੇਸ਼ਾਨ ਇਕ ਨਿੱਜੀ ਕੰਪਨੀ ਦੇ ਬੀਮਾ ਏਜੰਟ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਗੁਰਪ੍ਰਰੀਤ ਸਿੰਘ (35) ਵਾਸੀ ਬੰਤ ਕਾਲੋਨੀ, ਆਜ਼ਾਦ ਨਗਰ ਖੰਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਰਪ੍ਰਰੀਤ ਨੇ ਫਾਈਨਾਂਸਰ ਤੋਂ ਕਰਜ਼ਾ ਲਿਆ ਸੀ, ਜਿਸ ਨੂੰ ਉਹ ਵਾਪਸ ਨਹੀਂ ਮੋੜ ਸਕਿਆ। ਕਰਜ਼ੇ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ।

ਬੀਤੀ ਰਾਤ ਉਹ ਆਪਣੀ ਪਤਨੀ ਸੁਸ਼ਮਾ ਤੇ 13 ਸਾਲਾ ਬੇਟੇ ਨਾਲ ਕਮਰੇ ‘ਚ ਟੀਵੀ ਦੇਖ ਰਿਹਾ ਸੀ। ਪਤਨੀ ਨੇ ਸੌਣ ਲਈ ਕਿਹਾ ਤਾਂ ਗੁਰਪ੍ਰਰੀਤ ਨੇ ਬੱਚੇ ਨੂੰ ਦੂਜੇ ਕਮਰੇ ‘ਚ ਲਿਜਾਣ ਲਈ ਕਿਹਾ। ਉਹ ਫਿਲਮ ਦੇਖ ਕੇ ਆ ਕੇ ਸੌਂ ਜਾਵੇਗਾ। ਸੁਸ਼ਮਾ ਆਪਣੇ ਬੇਟੇ ਨਾਲ ਦੂਜੇ ਕਮਰੇ ‘ਚ ਸੁੱਤੀ ਸੀ। ਕਰੀਬ ਪੌਣੇ ਘੰਟੇ ਤਕ ਜਦੋਂ ਗੁਰਪ੍ਰਰੀਤ ਕਮਰੇ ‘ਚ ਸੌਣ ਨਹੀਂ ਆਇਆ ਤਾਂ ਉਸ ਦੀ ਪਤਨੀ ਬਾਹਰ ਆਈ, ਜਿਸ ਕਮਰੇ ‘ਚ ਗੁਰਪ੍ਰਰੀਤ ਫਿਲਮ ਦੇਖ ਰਿਹਾ ਸੀ, ਉਸ ਨੂੰ ਅੰਦਰੋਂ ਤਾਲਾ ਲੱਗਾ ਹੋਇਆ ਸੀ। ਜਦੋਂ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਗੁਰਪ੍ਰਰੀਤ ਦੀ ਪੱਖੇ ਨਾਲ ਲਟਕੀ ਲਾਸ਼ ਬਰਾਮਦ ਹੋਈ।

ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਐੱਸਐੱਚਓ ਹੇਮੰਤ ਮਲਹੋਤਰਾ ਨੇ ਦੱਸਿਆ ਮਿ੍ਤਕ ਦੇ ਭਰਾ ਮਨਪ੍ਰਰੀਤ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਗਈ ਹੈ। ਖੁਦਕੁਸ਼ੀ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ।