ਸਟਾਫ ਰਿਪੋਰਟਰ, ਖੰਨਾ : ਖੰਨਾ ਦੇ ਵਾਰਡ-19 ਵਸਨੀਕ ਬਿਜਲੀ ਬੋਰਡ ਦੇ ਸਾਬਕਾ ਅਧਿਕਾਰੀ ਸੁਰਿੰਦਰ ਸ਼ਰਮਾ ਨੇ ਬੀਤੇ ਦਿਨੀ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ 74 ਸਾਲ ਉਮਰ ‘ਚ ਬਲਾਕ ‘ਚੋਂ ਪਹਿਲਾ ਤੇ ਜ਼ਿਲ੍ਹੇ ‘ਚੋਂ ਦੂਸਰਾ ਤੇ ਜਲੰਧਰ ਸਪੋਰਟਸ ਕਾਲਜ ਵਿਖੇ ਪੰਜਾਬ ਪੱਧਰ ਦੀਆਂ ਖੇਡਾਂ ‘ਚੋਂ ਬਜ਼ੁਰਗਾਂ ਦੀ 3000 ਮੀਟਰ ਦੌੜ ‘ਚੋਂ ਦੂਸਰਾ ਸਥਾਨ ਹਾਸਲ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤ ਕੇ ਖੰਨਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਸੁਰਿੰਦਰ ਸ਼ਰਮਾ ਨੇ ਕਿਹਾ ਸਾਨੂੰ ਸਾਰਿਆਂ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜਾਨਾ ਕਸਰਤ ਤੇ ਸੈਰ ਕਰਨੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਸ਼ਰਮਾ ਬਿਜਲੀ ਬੋਰਡ ‘ਚੋਂ ਸੇਵਾਮੁਕਤ ਹੋ ਕੇ ਖੰਨਾ ਦੀਆਂ ਗਰਾਉਂਡਾਂ ‘ਚ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਲਈ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਅਕਸਰ ਪੇ੍ਰਿਤ ਕਰਦੇ ਰਹਿੰਦੇ ਹਨ। ਵਾਰਡ ਕੌਂਸਲਰ ਰੂਬੀ ਭਾਟੀਆ ਨੇ ਸੁਰਿੰਦਰ ਸ਼ਰਮਾ ਨੂੰ ਇਲਾਕੇ ਦੀ ਸ਼ਾਨ ਦੱਸਿਆ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।