Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਬਾਹੂਬਲੀ 2′ ਦੇ ਟਰੇਲਰ ਨੇ ਬਣਾਇਆ ਰਿਕਾਰਡ, ਭਾਰਤ ‘ਚ ਸਭ ਤੋਂ ਜ਼ਿਆਦਾ ਵਾਰ ਦੇਖਿਆ ਗਿਆ

By uscreative Published 2 min read

ਐੱਸ. ਐੱਸ. ਰਾਜਾਮੌਲੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਬਾਹੂਬਲੀ : ਦਿ ਕਨਕਲੂਜ਼ਨ’ ਦੇ ਟਰੇਲਰ ਨੂੰ ਰਿਲੀਜ਼ ਹੋਇਆਂ ਅੱਜ 5 ਦਿਨ ਹੋ ਗਏ ਹਨ। 5 ਦਿਨਾਂ ‘ਚ ਹੀ ਇਸ ਟਰੇਲਰ ਨੇ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ। ਪ੍ਰਭਾਸ, ਰਾਣਾ ਡੱਗੂਬਾਤੀ, ਤਮੰਨਾ ਭਾਟੀਆ ਤੇ ਅਨੁਸ਼ਕਾ ਸ਼ੈੱਟੀ ਸਟਾਰਰ ਇਸ ਫਿਲਮ ਨੇ ਹੁਣ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਫਿਲਮਕਾਰ ਕਰਨ ਜੌਹਰ ਨੇ ਇਕ ਟਵੀਟ ਰਾਹੀਂ ਇਹ ਦਾਅਵਾ ਕੀਤਾ ਹੈ ਕਿ ਫਿਲਮ ਨੂੰ ਹੁਣ ਤਕ ਤਾਮਿਲ, ਤੇਲਗੂ, ਮਲਿਆਲਮ ਤੇ ਹਿੰਦੀ ਭਾਸ਼ਾ ‘ਚ 85 ਮਿਲੀਅਨ (8 ਕਰੋੜ 50 ਲੱਖ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਕਰਨ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ‘ਬਾਹੂਬਲੀ : ਦਿ ਕਨਕਲੂਜ਼ਨ’ ਦੇ ਟਰੇਲਰ ਦੇ ਬਣਾਏ ਰਿਕਾਰਡ ਦੀ ਜਾਣਕਾਰੀ ਲਿਖੀ ਗਈ ਹੈ। ਕਰਨ ਨੇ ਟਵੀਟ ‘ਚ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਫਿਲਮ ਦੇ ਟਰੇਲਰ ਨੂੰ ਕਿਸੇ ਵੀ ਭਾਰਤੀ ਫਿਲਮ ਦੇ ਟਰੇਲਰ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ‘ਬਾਹੂਬਲੀ : ਦਿ ਕਨਕਲੂਜ਼ਨ’ ਦਾ ਟਰੇਲਰ ਰਿਲੀਜ਼ ਦੇ 24 ਘੰਟਿਆਂ ਅੰਦਰ ਸਭ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਟਰੇਲਰ ਵੀ ਹੈ। ਕਰਨ ਦੇ ਦਾਅਵੇ ਮੁਤਾਬਕ ‘ਬਾਹੂਬਲੀ : ਦਿ ਕਨਕਲੂਜ਼ਨ’ ਦੇ ਟਰੇਲਰ ਨੂੰ ਸ਼ੁਰੂਆਤੀ 24 ਘੰਟਿਆਂ ‘ਚ 5 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp