Ad-Time-For-Vacation.png

ਕਿਸਾਨ ਪਰਿਵਾਰਾਂ ਦੇ ਅਸਲੀ ਹਾਲਾਤਾਂ ਨੂੰ ਬਿਆਨਦੀ ਹੈ ਫਿਲਮ ‘ਅਸਲੀ ਪੰਜਾਬ’

• ਕਿਰਸਾਣੀ ਦੇ ਸਮਾਜਿਕ ਤਾਣੇ-ਬਾਣੇ ਨੂੰ ਬਚਾਉਣ ਲਈ ਵੱਡੇ ਉਪਾਵਾਂ ਦੀ ਲੋੜ-ਗਰੇਵਾਲ

• 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫਿਲਮ ‘ਅਸਲੀ ਪੰਜਾਬ’

• ਫਿਲਮ ਦੇਖਣ ਵਾਲੇ ਕਿਸਾਨ ਨੂੰ ਖੁਦਕੁਸ਼ੀ ਦਾ ਖਿਆਲ ਤੱਕ ਨਹੀਂ ਆਵੇਗਾ-ਡਾਇਰੈਕਟਰ ਦਵਿੰਦਰ ਸਿੰਘ ਬਰਾੜ

ਐਸ.ਏ.ਐਸ. ਨਗਰ: ਪੰਜਾਬ ਅੰਦਰ ਕਰਜੇ ਤੋਂ ਪੀੜਤ ਕਿਸਾਨਾਂ, ਉਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਉਨਾਂ ਦੇ ਨੌਜਵਾਨ ਪੁੱਤਾਂ-ਧੀਆਂ ਦੁਆਲੇ ਘੁੰਮਦੀ ਹਕੀਕਤ ‘ਤੇ ਅਧਾਰਤ ਆ ਰਹੀ ਪਲੇਠੀ ਪੰਜਾਬੀ ਫ਼ੀਚਰ ਫਿਲਮ ‘ਅਸਲੀ ਪੰਜਾਬ’ ਦੇ ਨਿਰਮਾਤਾ ਅਤੇ ਕਲਾਕਾਰਾਂ ਨੂੰ ਅੱਜ ਇੱਥੇ ਪੰਜਾਬੀ ਕਲਚਰਲ ਕੌਂਸਲ ਵੱਲੋਂ ਸਨਮਾਨਤ ਕੀਤਾ ਗਿਆ।

ਇਸ ਮੌਕੇ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਇਹ ਫ਼ਿਲਮ ਮੌਜੂਦਾ ਔਖੇ ਸਮੇਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਰ ਕਿਸਾਨ ਪਰਿਵਾਰ ਦੀ ਆਪਣੀ ਕਹਾਣੀ ਨੂੰ ਬਿਆਨ ਕਰਦੀ ਹੈ। ਉਨਾਂ ਉਮੀਦ ਜਤਾਈ ਕਿ ਇਹ ਫਿਲਮ ਸਰਕਾਰਾਂ ਵੱਲ ਝਾਕਣ ਤੋਂ ਬਗੈਰ ਹੀ ਕਿਸਾਨਾਂ ਨੂੰ ਕਰਜਾ ਮੁਕਤ ਕੀਤੇ ਜਾਣ ਲਈ ਦਲੀਲਾਂ ਸਹਿਤ ਮਸ਼ਵਰੇ ਦੋਣ ਵਜੋਂ ਇਕ ਵੱਡਾ ਮੀਲ ਪੱਥਰ ਸਾਬਤ ਹੋਵੇਗੀ।

ਸ. ਗਰੇਵਾਲ, ਜੋ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਅੱਜ ਪੰਜਾਬੀਆਂ ਨੂੰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਕਈ ਸਮੱਸਿਆਵਾਂ ਦਰਪੇਸ਼ ਹਨ। ਅੱਜ ਪੰਜਾਬ ਦੇ ਨੌਜਵਾਨ ਹੀ ਨਸ਼ਿਆਂ ‘ਚ ਗਲਤਾਨ ਨਹੀਂ ਹੋ ਰਹੇ ਸਗੋਂ ਹਰ ਸਾਲ ਕਿਸਾਨਾਂ ਦੀ ਮਾਲੀ ਹਾਲਤ ਨਿੱਘਰਨ ਕਾਰਨ ਕਿਸਾਨ ਪਰਿਵਾਰਾਂ ਦੀ ਆਰਥਿਕਤਾ ਪੇਤਲੀ ਹੋ ਰਹੀ ਹੈ ਜਿਸ ਕਰਕੇ ਕਿਰਸਾਣੀ ਦਾ ਸਾਰਾ ਸਮਾਜਿਕ ਤਾਣਾ-ਬਾਣਾ ਹੀ ਬਿਖਰਨ ਕੰਡੇ ਹੈ ਜਿਸ ਲਈ ਵੱਡੇ ਉਪਾਅ ਕਰਨ ਦੀ ਬੇਹੱਦ ਲੋੜ ਹੈ।

‘ਅਵਤੇਸ਼ ਬਰਾੜ’ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਡਾਇਰੈਕਸ਼ਨ ਦਿੱਤੀ ਹੈ ਦਵਿੰਦਰ ਸਿੰਘ ਬਰਾੜ ਨੇ ਤੇ ਪੋਡਿਊਸਰ ਕੁਲਵਿੰਦਰ ਸਿੰਘ ਚੌਹਾਨ ਹਨ। ਇੰਟਰੋਡਿਊਸ ਐਕਟਰ ਦਵਿੰਦਰ ਸਿੰਘ ਬਰਾੜ ਤੋਂ ਇਲਾਵਾ ਕਿਰਦਾਰ ਮਲਕੀਤ ਸਿੰਘ ਰੌਣੀ, ਨਿਰਮਲ ਰਿਸ਼ੀ, ਜਾਫਰ ਖਾਨ, ਧੀਰਜ ਕੁਮਾਰ ਤੇ ਸਹਿ-ਕਲਾਕਾਰ ਸੀਮਾ ਕੁਲਾਰ, ਨੈਂਸੀ ਅਰੋੜਾ ਤੇ ਗੁਰਪ੍ਰੀਤ ਸਿੰਘ ਵਿਰਕ ਨੇ ਬਾ-ਖੂਬੀ ਨਿਭਾਇਆ ਹੈ। ਫਿਲਮ ‘ਅਸਲੀ ਪੰਜਾਬ’ ‘ਚ ਸਿਰਫ ਕਿਸਾਨ ਪਰਿਵਾਰ ਨੂੰ ਚਿਤਰਿਤ ਕੀਤਾ ਗਿਆ ਹੈ, ਜੋ ਕਿ ਪੁੱਤਰਾਂ ਦੀ ਬੋਰੁਜਗਾਰੀ, ਕਰਜ਼ ਦਾ ਬੋਝ ਅਤੇ ਕੋਈ ਚਾਰਾ ਨਾ ਚਲਦਾ ਦੇਖ ਕੇ ਖੁਦਕੁਸ਼ੀ ਦੇ ਭੈੜੇ ਦੌਰ ਤੱਕ ਜਾ ਪਹੁੰਚਦਾ ਹੈ।

ਫ਼ਿਲਮ ਦੇ ਡਾਇਰੈਕਟਰ ਦਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਪੰਜਾਬੀ ਕਲਚਰਲ ਕੌਂਸਲ ਦੇ ਉਪਰਾਲੇ ਦੀ ਸਰਹਾਨਾ ਕੀਤੀ ਅਤੇ ਕਿਹਾ ਕਿ ‘ਅਸਲੀ ਪੰਜਾਬ’ ਫ਼ਿਲਮ ਅਸਲ ਵਿੱਚ ਕਿਸਾਨਾਂ ਲਈ ਦਿਲਾਂ ‘ਚ ਦਰਦ ਸਮੋਏ ਹੋਣ ਕਰਕੇ ਇਕ ਨਿਮਾਣਾ ਜਿਹਾ ਉਪਰਾਲਾ ਹੈ ਜੋ ਕਿ ਹਰ ਕਿਸਾਨ ਪਰਿਵਾਰ ਦੀ ਆਪਣੀ ਕਹਾਣੀ ਹੈ। ਇਹ ਯਤਨ ਉਨ•ਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਸਨਮਾਨ ਬਹਾਲ ਕਰਨ ਲਈ ਇੱਕ ਰੌਸ਼ਨੀ ਦੀ ਕਿਰਨ ਸਾਬਤ ਹੋਵੇਗਾ। ਉਨਾਂ ਦੱਸਿਆ ਕਿ ‘ਅਸਲੀ ਪੰਜਾਬ’ ਫ਼ਿਲਮ 21 ਅਪ੍ਰੈਲ ਨੂੰ ਦੇਸ਼-ਵਿਦੇਸ਼ ਦੇ ਸਾਰੇ ਸਿਨਮਿਆਂ ਵਿੱਚ ਇੱਕੋ ਵੇਲੇ ਰਿਲੀਜ਼ ਹੋਵੇਗੀ।

ਉਨਾਂ ਕਿਹਾ ਕਿ ਘਟੀਆ ਬਜਾਰੂ ਮਾਨਸਿਕਤਾ ਕਾਰਨ ਨਕਲੀ ਬੀਜਾਂ ਅਤੇ ਸਪੇਰਆਂ ਕਾਰਨ ਕਿਸਾਨ ਫਸਲਾਂ ਪਾਲਣ ਤੋਂ ਅਸਮੱਰਥ ਹੋ ਰਹੇ ਹਨ। ਦੂਜੇ ਪਾਸੇ ਕਿਸਾਨਾਂ ਦੀ ਨਵੀਂ ਪੀੜੀ ਦੇ ਕਾਕੇ ਆਪਣੇ ਪੁਰਖਿਆਂ ਦੀ ਵੱਤਰ ਕੀਤੀ ਜ਼ਮੀਨ ਵਾਹੁਣ ਦੀ ਥਾਂ ਵੇਚ ਕੇ ਮਹਿੰਗੀਆਂ ਕਾਰਾਂ-ਕੋਠੀਆਂ, ਸੁੱਖ-ਸਹੂਲਤਾਂ ਅਤੇ ਮਹਿੰਗੇ ਨਸ਼ਿਆਂ ਦੇ ਆਦੀ ਬਣ ਰਹੇ ਹਨ। ਵੱਡੀ ਤੋਂ ਵੱਡੀ ਦੁਸ਼ਵਾਰੀ ਨੂੰ ਖਿੜੇ ਮੱਥੇ ਝੱਲਣ• ਵਾਲਾ ਕਿਸਾਨ ਅੱਜ ਨਾ ਸਿਰਫ ਅਨਾਥ ਹੋ ਕੇ ਰਹਿ ਗਿਆ ਹੈ ਸਗੋਂ ਦੁਨੀਆਂ ਅੱਗੇ ਆਪਣੀ ਵਿਲੱਖਣ ਹਸਤੀ ਨੂੰ ਬਚਾਉਣ ਲਈ ਜਦੋ-ਜਹਿਦ ਕਰ ਰਿਹਾ ਹੈ।

ਨਿਰਦੇਸ਼ਕ ਬਰਾੜ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਸਿਰ ਚੜੇ ਕਰਜ ਨੂੰ ਉਤਾਰਨ ਲਈ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕਾਂ ਜਾਂ ਸਰਕਾਰਾਂ ਵੱਲੋਂ ਕੋਈ ਠੋਸ ਹੱਲ• ਕੱਢੇ ਜਾਂਦੇ ਤਾਂ ਜੋ ਵਾਹੀਕਾਰ ਕਰਜੇ ਤੋਂ ਤੰਗ ਹੋ ਕੇ ਆਤਮ-ਹੱਤਿਆਵਾਂ ਨਾ ਕਰਦੇ। ਉਨਾਂ ਕਿਹਾ ਕਿ ਆਸ ਹੈ ਕਿ ਇਸ ਫਿਲਮ ਘੱਟੋ-ਘੱਟ ਅਜਿਹੇ ਪ੍ਰੇਸ਼ਾਨ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਨ ਲਈ ਮਾਰਗ ਦਰਸ਼ਕ ਬਣੇਗੀ ਜੋ ਕਿ ਤੁੱਛ ਕਰਜੇ ਬਦਲੇ ਆਪਣੀਆਂ ਕੀਮਤੀ ਜਾਨਾਂ ਨੂੰ ਅਜਾਈਂ ਗੰਵਾਉਣ ਜਾ ਰਹੇ ਹਨ। ਉਮੀਦ ਹੈ ਕਿ ਇਹ ਫਿਲਮ ਦੇਖਣ ਪਿਛੋਂ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਕਰਨ ਦਾ ਖਿਆਲ ਤੱਕ ਨਹੀਂ ਆਵੇਗਾ।

ਇਸ ਮੌਕੇ ਹਾਜ਼ਰ ਗੀਤਕਾਰ ਸਿਕੰਦਰ ਸਲੀਮ ਨੇ ਫ਼ਿਲਮ ਦਾ ਗਾਣਾ ਵੀ ਪੇਸ਼ ਕੀਤਾ ਜਿਸ ਦਾ ਮੁਖੜਾ ਹੈ :

ਕੇਹੜੀ ਗੱਲੋਂ ਖੁਦਕੁਸ਼ੀਆਂ ਦੇ ਰਾਹ, ਪੈ ਗਿਆ ਓਏ ਜੱਟਾ।

ਕਿਓਂ ਅਪਣੇ ਇਤਹਾਸ ਵਾਗਰਾਂ, ਵੈਰੀ ਅੱਗੇ ਖੜਦਾ ਨਹੀਂ।

ਕਿੱਥੇ ਤੁਰ ਗਈ ਹਿੰਮਤ ਤੇਰੀ, ਮਰਜਾਨਾ ਏਂ ਲੜਦਾ ਨਹੀਂ।

ਸੋਚ ਜਰਾ ਤੂੰ ਸੱਚੀਂ-ਮੁੱਚੀਂ, ਇਨ•ਾਂ ਰਹਿ ਗਿਆ ਓਏ ਜੱਟਾ।

ਕੇਹੜੀ ਗੱਲੋਂ ਖੁਦਕੁਸ਼ੀਆਂ ਦੇ ਰਾਹ, ਪੈ ਗਿਆ ਓਏ ਜੱਟਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਕਲਚਰਲ ਕੌਂਸਲ ਦੇ ਵਾਈਸ ਚੇਅਰਮੈਨ ਰਘਬੀਰ ਚੰਦ ਸ਼ਰਮਾ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਪ੍ਰੈਸ ਸਕੱਤਰ ਹਰਜਿੰਦਰ ਕੁਮਾਰ, ਦਵਿੰਦਰ ਸਿੰਘ ਬਰਾੜ, ਅਸ਼ੋਕਪਾਲ ਸਿੰਘ ਬੇਲਾ, ਅਦਾਕਾਰ ਜ਼ਫ਼ਰ ਖਾਨ, ਧੀਰਜ ਕੁਮਾਰ ਅਤੇ ਮਲਕੀਤ ਸਿੰਘ ਰੌਣੀ ਵੀ ਸ਼ਾਮਲ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.