Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਗਾਇਕ ਸੋਨੂੰ ਨਿਗਮ ਨੇ ਫ਼ਤਵੇ ਦੇ ਜਵਾਬ ਵਿਚ ਅਪਣਾ ਸਿਰ ਗੰਜਾ ਕਰਵਾਇਆ

By uscreative Published 2 min read

ਮੁੰਬਈ,: ਸਵੇਰ ਦੇ ਸਮੇਂ ਧਾਰਮਕ ਗਤੀਵਿਧੀਆਂ ਲਈ ਲਾਊਡ ਸਪੀਕਰਾਂ ਦੀ ਤੇਜ਼ ਅਵਾਜ਼ ਬਾਰੇ ਕੀਤੇ ਗਏ ਗਾਇਕ ਸੋਨੂੰ ਨਿਗਮ ਦੇ ਟਵੀਟ ‘ਤੇ ਇਕ ਮੌਲਵੀ ਨੇ ਗਾਇਕ ਦਾ ਸਿਰ ਗੰਜਾ ਕਰਨ ਦਾ ਫ਼ਤਵਾ ਜਾਰੀ ਕੀਤਾ ਸੀ। ਮਜ਼ੇਦਾਰ ਗੱਲ ਇਹ ਹੋਈ ਕਿ ਬਾਲੀਵੁੱਡ ਗਾਇਕ ਨੇ ਇਸ ਦੇ ਜਵਾਬ ਵਿਚ ਇਕ ਪੱਤਰਕਾਰ ਸੰਮੇਲਨ ਸਦਿਆ ਅਤੇ ਅਪਣਾ ਸਿਰ ਗੰਜਾ ਕਰਵਾ ਦਿਤਾ। ਸੋਨੂੰ ਨਿਗਮ ਨੇ ਸੋਮਵਾਰ ਨੂੰ ਕੀਤੇ ਗਏ ਅਪਣੇ ਟਵੀਟ ‘ਤੇ ਗੱਲਬਾਤ ਕਰਨ ਲਈ ਪੱਤਰਕਾਰਾਂ ਨੂੰ ਸਦਿਆ ਸੀ। ਉਨ੍ਹਾਂ ਦੇ ਟਵੀਟ ‘ਤੇ ਬਹੁਤ ਹੰਗਾਮਾ ਹੋਇਆ ਸੀ ਅਤੇ ਕੋਲਕਾਤਾ ਦੇ ਇਕ ਮੌਲਵੀ ਸਈਅਦ ਸਹਾ ਅਤਿਫ਼ ਅਲੀ ਅਲ ਕਾਦਰੀ ਨੇ ਉਨ੍ਹਾਂ ਵਿਰੁਧ ਫ਼ਤਵਾ ਜਾਰੀ ਕਰ ਦਿਤਾ। ਹੇਅਰ ਸਟਾਈਲਿਸਟ ਆਲੀਮ ਹਕੀਮ ਤੋਂ ਸਿਰ ਗੰਜਾ ਕਰਾਉਣ ਤੋਂ ਪਹਿਲਾਂ ਗਾਇਕ ਨੇ ਅਪਣੀ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਟਵੀਟ ਸਿਰਫ਼ ਸਵੇਰੇ ਧਾਰਮਕ ਗਤੀਵਿਧੀਆਂ ਲਈ ਲਾਊਡ ਸਪੀਕਰ ਦੀ ਵਰਤੋਂ ਵਿਰੁਧ ਹੈ, ਕਿਸੇ ਵਿਸ਼ੇਸ਼ ਧਰਮ ਵਿਰੁਧ ਨਹੀਂ।

ਸੋਨੂੰ ਨੇ ਕਿਹਾ, ”ਮੈਂ ਸਿਰਫ਼ ਲਾਊਡ ਸਪੀਕਰ ਦੀ ਵਰਤੋਂ ਵਿਰੁਧ ਬੋਲਿਆ। ਸੱਭ ਨੂੰ ਅਪਣਾ ਵਿਚਾਰ ਰੱਖਣ ਦਾ ਹੱਕ ਹੈ। ਮੈਨੂੰ ਵੀ ਅਪਣਾ ਵਿਚਾਰ ਰੱਖਣ ਦਾ ਅਧਿਕਾਰ ਹੈ ਅਤੇ ਇਸ ਦਾ ਗੰਲਤ ਅਰਥ ਨਹੀਂ ਕਢਿਆ ਜਾਣਾ ਚਾਹੀਦਾ। ਲਾਊਡ ਸਪੀਕਰ ਜ਼ਰੂਰੀ ਨਹੀਂ ਹਨ, ਉਹ ਧਰਮ ਦਾ ਹਿੱਸਾ ਨਹੀਂ ਹਨ।” ਗਾਇਕ ਨੇ ਕਿਹਾ, ”ਮੇਰੀ ਮਨਸ਼ਾ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੀ ਨਹੀਂ ਸੀ ”ਜੇ ਮੈਂ ਕੁੱਝ ਗ਼ਲਤ ਕੀਤਾ ਹੈ ਤਾਂ ਕਿਰਪਾ ਕਰ ਕੇ ਮੈਨੂੰ ਮੁਆਫ਼ ਕਰ ਦਿਉ।” ਗਾਇਕ ਨੇ ਕਿਹਾ ਕਿ ਸਵੇਰੇ ਧਾਰਮਕ ਗਤੀਵਿਧੀਆਂ ਲਈ ਲਾਊਡ ਸਪੀਕਰ ਦੀ ਵਰਤੋਂ ਨੂੰ ”ਗੁੰਡਾਗਰਦੀ” ਦੱਸਣ ਵਾਲੇ ਉਨ੍ਹਾਂ ਦੇ ਸਿਰਫ਼ ਇਕ ਟਵੀਟ ਕਾਰਨ ਹੰਗਾਮਾ ਕਰਨਾ ਉਚਿਤ ਨਹੀਂ ਜਾਪਦਾ। ਉਨ੍ਹਾਂ ਕਿਹਾ, ”ਲੋਕਾਂ ਨੇ ਮੇਰੇ ਸਿਰਫ਼ ਇਕ ਟਵੀਟ ਨੂੰ ਦੇਖਿਆ ਜਿਥੇ ਮੈਂ ਗੁੰਡਾਗਰਦੀ ਦੀ ਗੱਲ ਕਹੀ ਸੀ ਅਤੇ ਬਾਕੀ ਟਵੀਟ ‘ਤੇ ਧਿਆਨ ਹੀ ਨਹੀਂ ਦਿਤਾ ਜਿਥੇ ਮੈਂ ਮੰਦਰਾਂ ਅਤੇ ਗੁਰਦੁਆਰਿਆਂ ਦੀ ਵੀ ਗੱਲ ਕੀਤੀ ਸੀ।” ਸੋਨੂੰ ਨੇ ਕਿਹਾ ਕਿ ਜੇ ਲੋਕ ਮੁਹੰਮਦ ਰਫ਼ੀ ਨੂੰ ਅਪਣਾ ਪਿਤਾ ਮੰਨਣ ਵਾਲੇ ਅਤੇ ਉਸਤਾਦ ਗ਼ੁਲਾਮ ਮੁਸਤਫ਼ਾ ਖ਼ਾਨ ਦੇ ਚੇਲੇ ਨੂੰ ਮੁਸਲਮਾਨ ਵਿਰੋਧੀ ਸਮਝਦੇ ਹਨ ਤਾਂ ਇਹ ਮੇਰੀ ਨਹੀਂ ਬਲਕਿ ਉਨ੍ਹਾਂ ਦੀ ਪ੍ਰੇਸ਼ਾਨੀ ਹੈ।” ਉਨ੍ਹਾਂ ਕਿਹਾ, ”ਮੈਂ ਧਰਮ ਨਿਰਪੱਖ ਵਿਅਕਤੀ ਹਾਂ। ਪੱਤਰਕਾਰ ਸੰਮੇਲਨ ਤੋਂ ਬਾਅਦ ਸੋਨੂੰ ਅਪਣੇ ਕਮੇਰੇ ਵਿਚ ਗਏ ਅਤੇ ਸਿਰ ਗੰਜਾ ਕਰਵਾਇਆ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp