Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕੈਨੇਡਾ ਦੇ ਰਖਿਆ ਮੰਤਰੀ ਨੂੰ ਨਾ ਮਿਲਣ ਦੇ ਸਟੈਂਡ ‘ਤੇ ਕਾਇਮ ਹਾਂ : ਕੈਪਟਨ

By Admin Published 3 min read

ਚੰਡੀਗੜ੍ਹ, (ਜੈ ਸਿੰਘ ਛਿੱਬਰ) : ਕੈਨੇਡਾ ਵਲੋਂ ਅਪਣੇ ਰਖਿਆ ਮੰਤਰੀ ਦੇ ਕੀਤੇ ਬਚਾਅ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਹ ਕਿਸੇ ਵੀ ‘ਖ਼ਾਲਿਸਤਾਨੀ ਹਮਾਇਤੀ’ ਨਾਲ ਅਪਣੀ ਕੋਈ ਸਾਂਝ ਨਾ ਰੱਖਣ ਬਾਰੇ ਲਏ ਸਿਧਾਂਤਕ ਸਟੈਂਡ ‘ਤੇ ਪੂਰੀ ਤਰ੍ਹਾਂ ਅਟੱਲ ਹਨ।

ਕੈਨੇਡਾ ਦੇ ਰਖਿਆ ਮੰਤਰੀ ਪ੍ਰਤੀ ‘ਖ਼ਾਲਿਸਤਾਨੀਆਂ ਦੇ ਹਮਦਰਦ’ ਹੋਣ ਬਾਰੇ ਕੀਤੀ ਅਪਣੀ ਟਿੱਪਣੀ ਦੇ ਭਾਰਤ ਵਿਚਲੇ ਅਲੋਚਕਾਂ ‘ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿ ਹਰਜੀਤ ਸੱਜਣ, ਕੈਨੇਡਾ ਵਜ਼ਾਰਤ ਦੇ ਕਈ ਮੰਤਰੀ ਤੇ ਉਸ ਮੁਲਕ ਦੀ ਸਿਖਰਲੀ ਲੀਡਰਸ਼ਿਪ ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਲੋਕਾਂ ਪ੍ਰਤੀ ਹਮਦਰਦੀ ਰੱਖਦੀ ਹੈ ਜਦਕਿ ਇਹ ਕੈਨੇਡਾ ਦੇ ਦਾਅਵਿਆਂ ਦੇ ਬਿਲਕੁਲ ਉਲਟ ਹੈ।

ਇਸ ਮੁੱਦੇ ‘ਤੇ ਅਪਣੇ ਸਟੈਂਡ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਇਕ ਜਮਹੂਰੀਅਤ ਮੁਲਕ ਵਜੋਂ ਭਾਰਤ ਅਪਣੇ ਸੰਵਿਧਾਨ ਵਿਚ ਦਰਜ ਅਧਿਕਾਰਾਂ ਮੁਤਾਬਕ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਿੰਦਾ ਹੈ ਪਰ ਉਹ ਨਿਜੀ ਤੌਰ ‘ਤੇ ਕਿਸੇ ਖ਼ਾਲਿਸਤਾਨੀਆਂ ਦੇ ਹਮਦਰਦ ਨੂੰ ਨਹੀਂ ਮਿਲਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਮੰਤਰੀ ਹਰਜੀਤ ਸੱਜਣ ਦਾ ਭਾਰਤ ਵਿਚ ਕਾਨਫ਼ਰੰਸਾਂ ਅਤੇ ਮੀਟਿੰਗਾਂ, ਇਥੋਂ ਤਕ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਦਾ ਸਵਾਗਤ ਕਰਦੇ ਹਨ ਪਰ ਉਹ ਨਿਜੀ ਤੌਰ ‘ਤੇ ਉਸ ਮੰਤਰੀ ਨੂੰ ਨਹੀਂ ਮਿਲਣਗੇ ਕਿਉਂਕਿ ਉਸ ਦੇ ਖ਼ਾਲਿਸਤਾਨੀ ਸਮਰਥਕ ਹੋਣ ਬਾਰੇ ਉਨ੍ਹਾਂ ਕੋਲ ਠੋਸ ਜਾਣਕਾਰੀ ਹੈ ਜਿਵੇਂ ਕਿ ਉਨ੍ਹਾਂ ਦੇ ਪਿਤਾ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬੋਰਡ ਮੈਂਬਰ ਕੁੰਦਨ ਸੱਜਣ ਵੀ ਖ਼ਾਲਿਸਤਾਨੀਆਂ ਦੇ ਹਮਦਰਦ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕੈਨੇਡੀਅਨ ਮੰਤਰੀ ਨੂੰ ਪੂਰੀ ਸੁਰੱਖਿਆ ਮੁਹਈਆ ਕਰਵਾਈ ਜਾਵੇਗੀ ਅਤੇ ਪ੍ਰੋਟੋਕੋਲ ਮੁਤਾਬਕ ਢੁਕਵੇਂ ਬੰਦੋਬਸਤ ਕੀਤੇ ਜਾਣਗੇ ਪਰ ਉਹ ਇਕ ਖ਼ਾਲਿਸਤਾਨੀ ਪੱਖੀ ਨਾਲ ਕੋਈ ਲਾਗਾ-ਦੇਗਾ ਨਹੀਂ ਰਖਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਗੱਲ ਤੋਂ ਫ਼ਿਕਰਮੰਦ ਨਹੀਂ ਹਨ ਕਿ ਹਰਜੀਤ ਸੱਜਣ ਅਤੇ ਕੈਨੇਡਾ ਦੇ ਲੋਕ ਉਨ੍ਹਾਂ ਦੇ ਇਸ ਸਟੈਂਡ ਬਾਰੇ ਕੀ ਸੋਚਦੇ ਹਨ ਸਗੋਂ ਉਨ੍ਹਾਂ ਨੂੰ ਪੰਜਾਬ ਦੇ ਭਵਿੱਖ ਦੀ ਚਿੰਤਾ ਸਤਾਉਂਦੀ ਹੈ ਜਿਸ ਨੂੰ ਅਤਿਵਾਦ ਦੇ ਕਾਲੇ ਦੌਰ ਦੌਰਾਨ ਖ਼ਾਲਿਸਤਾਨੀਆਂ ਦੇ ਹੱਥੋਂ ਗਹਿਰੀ ਸੱਟ ਵੱਜੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਹਰਜੀਤ ਸੱਜਣ ਅਤੇ ਕੈਨੇਡਾ ਸਰਕਾਰ ਉਨ੍ਹਾਂ ਦੇ ਸਟੈਂਡ ਬਾਰੇ ਕੀ ਸੋਚਦੀ ਹੈ ਪਰ ਮੈਨੂੰ ਅਜਿਹੇ ਖ਼ਾਲਿਸਤਾਨੀ ਸਮਰਥਕਾਂ ਦੇ ਭਾਰਤ ਖ਼ਾਸ ਕਰ ਕੇ ਪੰਜਾਬ ‘ਤੇ ਪੈਣ ਵਾਲੇ ਮਾਰੂ ਪ੍ਰਭਾਵ ਦਾ ਫਿਕਰ ਵੱਢ-ਵੱਢ ਖਾਂਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਇਨ੍ਹਾਂ ਖਾਲਿਸਤਾਨੀ ਸਮਰਥਕਾਂ ਨੇ ਕੈਨੇਡੀਅਨ ਸਰਕਾਰ ‘ਤੇ ਜ਼ੋਰ ਪਾ ਕੇ ਮੇਰੀ ਕੈਨੇਡਾ ਫੇਰੀ ਨੂੰ ਰੋਕਿਆ ਸੀ ਜਿੱਥੇ ਮੈਂ ਪੰਜਾਬੀ ਭਾਈਚਾਰੇ ਨੂੰ ਮਿਲ ਕੇ ਪੰਜਾਬ ਦੀਆਂ ਚੋਣਾਂ ਲਈ ਉਨ੍ਹਾਂ ਦਾ ਸਹਿਯੋਗ ਲੈਣਾ

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp