Ad-Time-For-Vacation.png

ਖਾਲਸਾ ਕਰੈਡਿਟ ਯੂਨੀਅਨ ਨੇ ਬੀ. ਸੀ. ‘ਚ ਛੇਵੀਂ ਬਰਾਂਚ ਲਿਟਲ ਇੰਡੀਆ ਪਲਾਜ਼ਾ ਵਿੱਚ ਖੋਲੀ

ਸਰੀ:ਖਾਲਸਾ ਕਰੈਡਿਟ ਯੂਨੀਅਨ ਨੇ 110-8028 128 ਸਟਰੀਟ (80 ਐਵੇਨਿਊ ‘ਤੇ) ਆਪਣੀ ਛੇਵੀਂ ਬਰਾਂਚ ਖੋ੍ਹਲ ਲਈ ਹੈ – ਸਰੀ ਸ਼ਹਿਰ ‘ਚ ਇਹ ਇਸਦੀ ਤੀਸਰੀ ਬਰਾਂਚ ਹੈ। ਇਹ ਇਕ ਨਵੀਂ ਕਮਰਸ਼ੀਅਲ ਡਿਵੈਲਪਮੈਂਟ ‘ਚ ਹੈ ਜਿਸਦੀ ਆਲੇ-ਦੁਆਲੇ ਦੀ ਕਮਿਊਨਿਟੀ ‘ਚੋਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਆਸ ਹੈ, ਕਿਉਂਕਿ ਨਾਲ ਲੱਗਦਾ ਇਲਾਕਾ ਭਾਰਤ ਦੇ ਪੰਜਾਬ ਖੇਤਰ ਤੋਂ ਬਾਹਰ ਸਿੱਖਾਂ ਦੀ ਸਭ ਤੋਂ ਵੱਡੀ ਵੱਸੋਂ ਵਾਲਾ ਇਲਾਕਾ ਹੈ।

2950 ਵਰਗਫੁੱਟ ਦੀ ਇਹ ਬਰਾਂਚ ਨਿਵੇਕਲੀ “ਲ਼” ਸ਼ਕਲ ਵਾਲੀ ਹੈ ਜਿਸ ਨੇ ਇਕ ਨਿੱਘੇ ਅਤੇ ਖਿੱਚ-ਭਰਪੂਰ ਆਲੇ-ਦੁਆਲੇ ‘ਚ ਡਿਜ਼ਾਈਨਰ ਨੂੰ ਹਾਈਟੈ੍ਨਕ ਅਤੇ ਹਾਈਟੱਚ ਦਾ ਸੁਮੇਲ ਬਣਾ ਸਕਣ ਦੇ ਯੋਗ ਬਣਾਇਆ। ਇਸ ਦੀਆਂ ਵਿਸ਼ੇਸ਼ਤਾਈਆਂ ‘ਚ ਸ਼ਾਮਲ ਹੈ ਕੌਇਨ ਕਾਊਂਟਰ, ਵੀਡੀਓ ਪ੍ਰਦਰਸ਼ਨ ਵਾਲੀ ਕੰਧ, ਟੈ੍ਨਕ ਏਰੀਆ, ਆਈਪੈਡਾਂ ਸਮੇਤ ਬੱਚਿਆਂ ਦੇ ਖੇਡਣ ਵਾਲਾ ਏਰੀਆ, ਮੁੱਖ ਪ੍ਰਵੇਸ਼ ਦੁਆਰ ‘ਤੇ ਇਕ ਫੀਚਰ ਵਾਲ, ਟੈ੍ਨਕ ਸੁਪੋਰਟ ਏਰੀਆ ਅਤੇ ਹੋਰ ਆਧੁਨਿਕ ਸਹੂਲਤਾਂ। ਬਰਾਂਚ ਹਫਤੇ ਦੇ ਸੱਤੇ ਦਿਨ ਖੱੁਲ੍ਹੇਗੀ ਜਿਸ ‘ਚ ਸੋਮਵਾਰ ਤੋਂ ਸ਼ੁੱਕਰਵਾਰ ਦੇ ਖੁੱਲ੍ਹਣ ਦੇ ਵਧਾਏ ਹੋਏ ਸਮੇਂ ਸ਼ਾਮਲ ਹੋਣਗੇ।

“ਅਸੀਂ ਇਕ ਹੋਰ ਬਰਾਂਚ ਖੋ੍ਹਲਣ ਅਤੇ 2016 ਦੇ ਆਪਣੇ ਸ਼ਾਨਦਾਰ ਨਤੀਜਿਆਂ ਤੋਂ ਬਹੁਤ ਖੁਸ਼ ਹਾਂ,” ਬੋਰਡ ਦੇ ਚੇਅਰਮੈਨ ਸ੍ਰ. ਹਰਿੰਦਰ ਸਿੰਘ ਸੋਹੀ ਨੇ ਆਖਿਆ। “ਸਾਡੇ ਨਵੇਂ ਲੋਗੋ ਅਤੇ ਰੰਗ ਨਾਲ ਮਿਲਾ ਕੇ ਵੇਖਿਆਂ ਇਸ ਦੀ ਸੁੰਦਰਤਾ ਖੁਸ਼ਨੁਮਾ ਅਤੇ ਆਰਾਮਦੇਈ ਹੈ, ਅਤੇ ਮੈਂਬਰ ਜਦੋਂ ਉਹ ਇਸ ਬਰਾਂਚ ਨਾਲ ਕਾਰ-ਵਿਹਾਰ ਕਰਨਗੇ, ਬੜੇ ਸੁਖਾਲੇ ਮਹਿਸੂਸ ਕਰਨਗੇ ।”

ਖਾਲਸਾ ਕਰੈਡਿਟ ਯੂਨੀਅਨ ਦੇ ਲੰਮੇ ਸਮੇਂ ਤੋਂ ਕਰਮਚਾਰੀ, “ਬਲਵਿੰਦਰ ਸਿੰਘ ਬੋਪਾਰਾਏ ਨੂੰ ਇੱਥੇ ਕਮਿਊਨਿਟੀ ਬਰਾਂਚ ਮੈਨੇਜਰ ਨਿਯੁਕਤ ਕੀਤਾ ਗਿਆ ਹੈ। “ਮੇਰੀ ਟੀਮ ਸਾਡੀ ਇਸ ਨਵੀਂ ਲੁਕੇਸ਼ਨ ‘ਤੇ ਮੈਂਬਰਾਂ ਨੂੰ ਜੀ ਆਇਆਂ ਆਖਣ ਲਈ ਇੱਛਾਵਾਨ ਹੈ,” ਸ੍ਰੀ ਬੋਪਾਰਾਏ ਨੇ ਆਖਿਆ। “ਇਕੱਠਿਆਂ ਮਿਲਾ ਕੇ ਸਾਡੇ ਕੋਲ ਵਿੱਤੀ ਸੇਵਾਵਾਂ ਦੀ ਇੰਡਸਟਰੀ ਦੇ ਤਜ਼ਰਬੇ ਦਾ ਇੱਕ ਵੱਡਾ ਖਜ਼ਾਨਾ ਹੈ ਅਤੇ ਅਸੀਂ ਮੈਂਬਰਾਂ ਨੂੰ ਉਨ੍ਹਾਂ ਦੀਆਂ ਵਿੱਤੀ ਲੋੜਾਂ ਦੇ ਸਬੰਧ ‘ਚ ਮਦਦ ਦੇਣ ਲਈ ਤਤਪਰ ਹਾਂ।”

“ਅਸੀਂ ਸਰੀ ‘ਚ ਆਪਣੀ ਤੀਸਰੀ ਬਰਾਂਚ ਖੋਲ੍ਹਣ ‘ਤੇ ਬਹੁਤ ਖੁਸ਼ ਹਾਂ,” ਮੱੁਖ ਕਾਰਜ-ਸਾਧਕ ਅਫਸਰ ਦਲਬੀਰ ਸਿੰਘ ਮਹਿਤਾ ਨੇ ਆਖਿਆ। “ਸਰੀ ਲੋਅਰ ਮੇਨਲੈਂਡ ਦਾ ਸਭ ਤੋਂ ਵੱਧ ਤੇਜ਼ੀ ਨਾਲ ਪ੍ਰਫੁੱਲਤ ਹੋਣ ਵਾਲਾ ਸ਼ਹਿਰ ਹੈ ਅਤੇ ਸਾਡੇ ਲੋਕਾਂ ਦੀ ਵੱਡੀ ਗਿਣਤੀ ਦਾ ਘਰ ਹੈ। ਅਸੀਂ ਨਿਵਾਸੀਆਂ ਨੂੰ ਖਾਲਸਾ ਕਰੈਡਿਟ ਯੂਨੀਅਨ ਨਾਲ ਸ਼ਾਮਲ ਹੋਣ ਅਤੇ ਆਪਣੀ ਕਮਿਊਨਿਟੀ ਨੂੰ ਸਮਰਪਤ ਕਰੈਡਿਟ ਯੂਨੀਅਨ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦਾ ਆਨੰਦ ਲੈਣ ਦਾ ਸੱਦਾ ਦਿੰਦੇ ਹਾਂ।”

ਖਾਲਸਾ ਕਰੈਡਿਟ ਯੂਨੀਅਨ ਬ੍ਰਿਟਿਸ਼ ਕੁਲੰਬੀਆ ਦੀ ਸਿੱਖ ਕਮਿਊਨਿਟੀ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀ ਇਕ ਮੁਕੰਮਲ ਵਿੱਤੀ ਸਹਿਕਾਰਤਾ ਹੈ। ਤਕਰੀਬਨ 15,000 ਮੈਬਰਾਂ, ਛੇ ਬਰਾਂਚਾਂ ਅਤੇ 421 ਮਿਲੀਅਨ ਡਾਲਰ ਤੋਂ ਵਧੇਰੇ ਦੀ ਕੁੱਲ ਸੰਪਤੀ ਸਹਿਤ, ਇਹ ਸਿੱਖ ਮਲਕੀਅਤ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਵਿੱਤੀ ਸੰਸਥਾ ਹੈ।:-

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:ਹਰਿੰਦਰ ਸਿੰਘ ਸੋਹੀ, ਬੋਰਡ ਚੇਅਰਮੈਨ-604-417-9490

ਦਲਬੀਰ ਸਿੰਘ ਮਹਿਤਾ, ਸੀ ਈ ਓ – 604-507-2300

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.