ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਪਿੰਡ ਬਘੌਰ ਵਿਖੇ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਉੱਘੇ ਕਬੱਡੀ ਖਿਡਾਰੀ ਸਵ. ਸੰਦੀਪ ਨੰਗਲਅੰਬੀਆਂ ਦੀ ਯਾਦ ਨੂੰ ਸਮਰਪਿਤ ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਟੂਰਨਾਮੈਂਟ 19 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ‘ਚ ਵੱਖ-ਵੱਖ ਵਜ਼ਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ, ਜਿਨ੍ਹਾਂ ‘ਚ ਕਬੱਡੀ 37 ਕਿੱਲੋ ਜਿਸ ‘ਚ ਸਿਰਫ ਪਹਿਲੀਆਂ ਚਾਰ ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ, ਜਿਸ ‘ਚ ਪਹਿਲਾ ਇਨਾਮ 2100 ਰੁਪਏ ਤੇ ਦੂਸਰਾ ਇਨਾਮ 1100 ਰੁਪਏ ਹੋਵੇਗਾ। ਕਬੱਡੀ 45 ਕਿੱਲੋ ‘ਚ ਪਹਿਲਾ ਇਨਾਮ 3100 ਰੁਪਏ ਤੇ ਦੂਸਰਾ ਇਨਾਮ 2100 ਰੁਪਏ ਹੋਵੇਗਾ। ਇਸ ਤੋਂ ਇਲਾਵਾ ਕਬੱਡੀ 55 ਕਿੱਲੋ ਦੇ ਮੁਕਾਬਲਿਆਂ ‘ਚ ਪਹਿਲਾ ਇਨਾਮ 5100 ਰੁਪਏ ਤੇ ਦੂਸਰਾ ਇਨਾਮ 4100 ਰੁਪਏ ਹੋਵੇਗਾ। ਬੈਸਟ ਰੇਡਰ ਤੇ ਬੈਸਟ ਜਾਫੀਆਂ ਨੂੰ ਦੇਸੀ ਿਘਓ, ਬਾਦਾਮ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨਾਮਾਂ ਦੀ ਵੰਡ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦੇ ਕਰਨਗੇ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

