ਰਾਜਿੰਦਰ ਸਿੰਘ ਡਾਂਗੋ, ਪੱਖੋਵਾਲ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਵਿਖੇ ਪਿੰ੍ਸੀਪਲ ਅਨੀਤਾ ਰਾਣੀ ਦੀ ਯੋਗ ਅਗਵਾਈ ਹੇਠ ਮੈਗਾ ਪੀਟੀਐੱਮ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਪਿੰ੍ਸੀਪਲ ਅਨੀਤਾ ਰਾਣੀ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਅਧਿਆਪਕ ਮਿਲਣੀ ਵਿੱਚ ਆਏ ਹੋਏ ਮਾਪਿਆਂ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਮਾਪਿਆਂ ਨੂੰ ਬੱਚਿਆਂ ਦੇ ਦਸੰਬਰ ਇਮਤਿਹਾਨ ਵਿਚੋ ਪ੍ਰਰਾਪਤ ਕੀਤੇ ਅੰਕਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ੍ਹ ਦੱਸਿਆ ਕਿ ਇਸ ਦੇ ਨਾਲ ਹੀ ਮਿਸ਼ਨ ਸਮਰੱਥ ਪੋ੍ਜੈਕਟ ਅਤੇ ਬਿਜਨੈੱਸ ਬਲਾਸਟਰ ਬਾਰੇ ਵੀ ਮਾਪਿਆਂ ਨੂੰ ਖੂਬ ਜਾਣਕਾਰੀ ਦਿੱਤੀ ਗਈ। ਉਨਾਂ੍ਹ ਦੱਸਿਆ ਕਿ ਸਕੂਲ ਦੇ ਗਿਆਰਵੀ ਕਲਾਸ ਦੇ ਵਿਦਿਆਰਥੀਆਂ ਨੇ ਬਿਜਨੈਸ ਬਲਾਸਟਰ ਤਹਿਤ ਨਵੀ ਵੈਰਾਇਟੀ ਦੇ ਕੱਪ ਕੇਕ, ਬਰਗਰ, ਸੈਡਵਿੱਚ, ਮੋਮੋਜ, ਹੱਥ ਨਾਲ ਬਣਾਈਆ ਟੋਪੀਆ ਅਤੇ ਜੁਰਾਬਾਂ ਅਤੇ ਸੋਹਣਾ ਪੰਜਾਬ ਨਰਸਰੀ ਵਿਖੇ ਨਵੇ ਨਵੇ ਬੂਟਿਆਂ ਦੀ ਸਟਾਲ ਲਗਾ ਕੇ ਆਉਣ ਵਾਲੇ ਲੋਕਾਂ ਨੂੰ ਬਿਜਨੈਸ ਬਲਾਸਟਰ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ 100 ਫੀਸਦੀ ਮਿਸ਼ਨ ਅਤੇ ਬੱਚਿਆਂ ਦਾ ਸਰਕਾਰੀ ਸਕੂਲ ਵਿਚ ਦਾਖਲਾ ਵਧਾਉਣ ਲਈ ਉਪਰਾਲੇ ਕੀਤੇ ਗਏ ਅਤੇ ਸਰਕਾਰੀ ਸਕੂਲਾਂ ਦੀਆਂ ਲੈਬਸ ਅਤੇ ਵੱਖ ਪਾ੍ਜੈਕਟਾਂ ਬਾਰੇ ਮਾਪਿਆਂ ਨੂੰ ਵਿਜਟ ਕਰਵਾਈ ਗਈ। ਇਸ ਮੌਕੇ ਲੈਕਚਰਾਰ ਜਗਜੀਤ ਸਿੰਘ, ਲਲਿਤ ਗੁਪਤਾ, ਗਗਨਦੀਪ ਕੌਰ ਲੈਕਚਰਾਰ, ਨਰਿੰਦਰ ਬਾਲਾ, ਗੁਰਜੈਪਾਲ ਸਿੰਘ, ਲਖਬੀਰ ਸਿੰਘ ਲੈਕਚਰਾਰ, ਅਮਨਦੀਪ ਕੌਰ, ਰਮਨ ਰਾਣੀ, ਗੁਰਪ੍ਰਰੀਤ ਸਿੰਘ, ਸਿਵਾਨੀ ਗੁਪਤਾ, ਗੀਤਾ ਰਾਣੀ, ਰਵਿੰਦਰ ਸਿੰਘ, ਇੰਦਰਜੀਤ ਸਿੰਘ, ਸੁਰਿੰਦਰਪਾਲ ਕੌਰ, ਮਨਦੀਪ ਕੌਰ, ਗੁਰਪ੍ਰਰੀਤ ਕੌਰ, ਪ੍ਰਰੀਤੀ ਮੇਘਾ ਅਰੋੜਾ, ਸਸੀ ਬਾਲਾ, ਕੁਲਵਿੰਦਰ ਕੌਰ, ਰਮਨਦੀਪ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।