ਜਾਸ, ਜੈਪੁਰ : ਕਿਡਨੀ ਟ੍ਰਾਂਸਪਲਾਂਟ ਕਰਵਾਉਣ ਮਗਰੋਂ 46 ਸਾਲਾਂ ਤੱਕ ਬਿਹਤਰ ਤਰੀਕੇ ਨਾਲ ਜਿਊਣ ਵਾਲੇ ਹਨੂਮਾਨਗੜ੍ਹ (ਰਾਜਸਥਾਨ) ਦੇ ਵਸਨੀਕ ਕ੍ਰਿਸ਼ਨ ਰਾਮ ਸ਼ਰਮਾ ਦੀ ਮੌਤ ਹੋ ਗਈ ਹੈ। ਸ਼ਰਮਾ, ਗੁਰਦਾ ਤਬਦੀਲ ਕਰਵਾਉਣ ਮਗਰੋਂ ਏਸ਼ੀਆ ਵਿਚ ਲੰਮੇਂ ਸਮੇਂ ਤਕ ਜਿਊਣ ਵਾਲੇ ਵਿਅਕਤੀ ਹਨ।

ਬਿਮਾਰੀ ਕਾਰਨ ਉਨ੍ਹਾਂ ਨੂੰ ਪਿਛਲੇ ਹਫ਼ਤੇ ਜੈਪੁਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। 1977 ਵਿਚ ਉਨ੍ਹਾਂ ਨੂੰ ਕਿਡਨੀ ਰੋਗ ਬਾਰੇ ਪਤਾ ਲੱਗਾ ਸੀ, ਉਸ ਸਮੇਂ ਸੀਮਤ ਸਹੂਲਤਾਂ ਕਾਰਨ ਕਾਫ਼ੀ ਔਖ ਪੇਸ਼ ਆਈ ਸੀ। ਆਖ਼ਰਕਾਰ ਰਾਜਸਥਾਨ ਦੇ ਸੀਨੀਅਰ ਡਾਕਟਰਾਂ ਦੀ ਸਲਾਹ ’ਤੇ ਉਨ੍ਹਾਂ ਨੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਦੇ ਡਾਕਟਰਾਂ ਨਾਲ ਸੰਪਰਕ ਕੀਤਾ। ਡਾਕਟਰਾਂ ਦੇ ਕਹਿਣ ’ਤੇ ਉਨ੍ਹਾਂ ਦੇ ਭਰਾ ਓਮ ਪ੍ਰਕਾਸ਼ ਨੇ ਆਪਣੀ ਕਿਡਨੀ ਦਿੱਤੀ ਸੀ ਫਿਰ ਇਹ ਕਿਡਨੀ ਸ਼ਰਮਾ ਵਿਚ ਟ੍ਰਾਂਸਪਲਾਂਟ ਕੀਤੀ ਗਈ ਸੀ।