ਡਿਜੀਟਲ ਡੈਸਕ, ਲੁਧਿਆਣਾ : ਪੰਜਾਬ ਸਰਕਾਰ ਭਲਕੇ ਲੁਧਿਆਣਾ ‘ਚ ਇਕ ਸਮਾਗਮ ਕਰਨ ਜਾ ਰਹੀ ਹੈ। ਇਸ ਵਿਚ ਸਰਕਾਰ ਆਪਣੇ ਨਾਗਰਿਕਾਂ ਲਈ ਜਨਤਕ ਸੇਵਾਵਾਂ ਦੀ ਘਰ-ਘਰ ਡਿਲੀਵਰੀ ਸ਼ੁਰੂ ਕਰੇਗੀ। ਇਸ ਪ੍ਰੋਗਰਾਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਿਰਕਤ ਕਰਨਗੇ।

ਮਾਨ ਨੇ ਕਿਹਾ ਕਿ ‘ਮਾਨ ਸਰਕਾਰ ਆਪਕੇ ਦੁਆਰ ਯੋਜਨਾ’ ਤਹਿਤ ਪੰਜਾਬੀਆਂ ਨੂੰ 43 ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰ ‘ਤੇ ਮਿਲਣਗੀਆਂ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਡੋਰਸਟੈਪ ਡਿਲੀਵਰੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਹਰ ਵਸਨੀਕ ਘਰ ਬੈਠੇ ਹੀ ਅਜਿਹੀਆਂ ਕਈ ਸਕੀਮਾਂ ਦਾ ਲਾਭ ਲੈ ਸਕਦਾ ਹੈ।