ਨੀਲੂ ਰੰਜਨ, ਨਵੀਂ ਦਿੱਲੀ : ਮਹਾਰਾਸ਼ਟਰ ਅਤੇ ਕਰਨਾਟਕ ਦੇ ਪੇਂਡੂ ਇਲਾਕੇ ਵਿੱਚ ਸਰਗਰਮ ਕੌਮਾਂਤਰੀ ਅੱਤਵਾਦੀ ਸੰਗਠਨ ਆਈਐੱਸਆਈਐੱਸ ਨਾਲ ਜੁੜੇ ਇਕ ਅੱਤਵਾਦੀ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਐੱਨਆਈਏ ਨੇ 15 ਅੱਤਵਾਦੀਆਂ ਨੁੰ ਗ੍ਰਿਫ਼ਤਾਰ ਕਰ ਲਿਆ ਹੈ।

ਕਰਨਾਟਕ ਅਤੇ ਮਹਾਰਾਸ਼ਟਰ ‘ਚ 44 ਥਾਵਾਂ ‘ਤੇ ਛਾਪੇਮਾਰੀ

ਇਸ ਗਿਰੋਹ ਨੇ ਮਹਾਰਾਸ਼ਟਰ ‘ਚ ਥਾਣੇ ਦੇ ਪੜਵਾ ਪਿੰਡ ਨੂੰ ਆਜ਼ਾਦ ਇਸਲਾਮਿਕ ਇਲਾਕਾ (ਅਲ-ਸ਼ਾਮ) ਐਲਾਨ ਕਰ ਦਿੱਤਾ ਸੀ ਅਤੇ ਇੱਥੇ ਨੌਜਵਾਨਾਂ ਨੂੰ ਆਈਐੱਸਆਈਐੱਸ ਦੇ ਖਲੀਫ਼ਾ ਪ੍ਰਤੀ ਵਫ਼ਾਦਾਰੀ ਦੀ ਸਹੁੰ ਵੀ ਚੁਕਾਈ ਜਾਂਦੀ ਸੀ। ਐੱਨਆਈਏ ਨੇ ਕਰਨਾਟਕ ਤੇ ਮਹਾਰਾਸ਼ਟਰ ‘ਚ ਗਿਰੋਹ ਦੇ 44 ਟਿਕਾਣਿਆਂ ‘ਤੇ ਛਾਪੇ ਮਾਰੇ।

ਗਿਰੋਹ ਦਾ ਸਰਗਨਾ ਸਾਕਿਬ ਨਚਾਨ ਗ੍ਰਿਫ਼ਤਾਰ

ਐੱਨਆਈਏ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਗਿਰੋਹ ਦੇ ਸਰਗਨਾ ਸਾਕਿਬ ਨਚਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਕਿਬ ਮੁਸਲਮਾਨ ਨੌਜਵਾਨਾਂ ਨੂੰ ਪੜਵਾ ਪਿੰਡ ‘ਚ ਬੁਲਾਉਂਦਾ ਸੀ ਅਤੇ ਉੱਥੇ ਉਨ੍ਹਾਂ ਨੂੰ ਆਈਐੱਸਆਈਐੱਸ ਦੇ ਖਲੀਫ਼ਾ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕਾਉਂਦਾ ਸੀ। ਸਾਕਿਬ ਤੇ ਹੋਰ ਅੱਤਵਾਦੀਆਂ ਦੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਆਕਾਵਾਂ ਦੇ ਨਿਰਦੇਸ਼ ‘ਤੇ ਕੰਮ ਕਰਨ ਦੇ ਵੀ ਸਬੂਤ ਮਿਲੇ ਹਨ।

ਨੌਜਵਾਨਾਂ ਨੂੰ ਬਣਾਇਆ ਜਾਂਦਾ ਸੀ ਨਿਸ਼ਾਨਾ

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੱਟੜ ਨੌਜਵਾਨਾਂ ਨੂੰ ਸੀਰੀਆ ਅਤੇ ਇਰਾਕ ਜਾ ਕੇ ਆਈਐੱਸਆਈਐੱਸ ਵਿੱਚ ਸ਼ਾਮਲ ਹੋਣ ਲਈ ਵਰਗਲਾਇਆ ਜਾਂਦਾ ਸੀ। ਪਰ ਇਸ ਗਿਰੋਹ ਨੇ ਭਾਰਤ ਵਿੱਚ ਹੀ ਨੌਜਵਾਨਾਂ ਨੂੰ ਜੇਹਾਦ, ਖਿਲਾਫ਼ਤ ਅਤੇ ਅੱਤਵਾਦੀ ਹਮਲਿਆਂ ਦੀ ਸਿਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਗਿਰੋਹ ਦੇ ਉਦੇਸ਼ ਅੱਤਵਾਦੀ ਹਮਲਿਆਂ ਦੇ ਸਹਾਰੇ ਭਾਰਤ ਵਿੱਚ ਫਿਰਕੂ ਸਦਭਾਵਨਾ ਨੂੰ ਵਿਗਾੜਨਾ ਅਤੇ ਅਖੀਰ ਦੇਸ਼ ਦੇ ਖਿਲਾਫ਼ ਯੁੱਧ ਦਾ ਐਲਾਨ ਕਰਨਾ ਸੀ। ਉਂਜ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਆਈਐੱਸਆਈਐੱਸ ਦਾ ਇਹ ਗਿਰੋਹ ਨੌਜਵਾਨਾਂ ਨੂੰ ਖਲੀਫ਼ਾ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਾ ਹੈ ਅਤੇ ਕਿੰਨੇ ਨੌਜਵਾਨ ਪੜਵਾ ਪਿੰਡ ਵਿੱਚ ਆ ਕੇ ਇਸ ਗਿਰੋਹ ਦਾ ਹਿੱਸਾ ਬਣ ਚੁੱਕੇ ਹਨ।

ਇਨ੍ਹਾਂ ਇਲਾਕਿਆਂ ‘ਚ ਹੋਈ ਕਾਰਵਾਈ

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੜਵਾ ਅਤੇ ਬੋਰਾਵਲੀ, ਥਾਣੇ, ਮੀਰਾ ਰੋਡ ਅਤੇ ਪੂਣੇ, ਬੈਂਗਲੁਰੂ ਇਲਾਕੇ ਵਿੱਚ 44 ਥਾਵਾਂ ‘ਤੇ ਮਾਰੇ ਗਏ ਛਾਪਿਆਂ ਵਿੱਚ ਭਾਰੀ ਮਾਤਰਾ ਵਿੱਚ ਨਕਦੀ, ਹਥਿਆਰ, ਤੇਜ਼ਧਾਰ ਹਥਿਆਰ, ਦਸਤਾਵੇਜ਼, ਸਮਾਰਟ ਫ਼ੋਨ ਅਤੇ ਹੋਰ ਡਿਜੀਟਲ ਯੰਤਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਡਿਜੀਟਲ ਯੰਤਰਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗ੍ਰਿਫ਼ਤਾਰ ਕੀਤੇ ਗਏ 15 ਅੱਤਵਾਦੀਆਂ ਤੋਂ ਪੁੱਛਗਿੱਛ ਵੀ ਜਾਰੀ ਹੈ। ਉਨ੍ਹਾਂ ਅਨੁਸਾਰ, ਇਨ੍ਹਾਂ ਤੋਂ ਆਉਣ ਵਾਲੇ ਦਿਨਾਂ ਵਿੱਚ ਇਸ ਗਿਰੋਹ ਬਾਰੇ ਹੋਰ ਜਾਣਕਾਰੀ ਮਿਲ ਸਕੇਗੀ।

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਈਐੱਸਆਈਐੱਸ ਲੰਮੇ ਸਮੇਂ ਤੋਂ ਭਾਰਤ ਵਿੱਚ ਆਪਣਾ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਐੱਨਆਈਏ ਨੇ ਪਿਛਲੇ ਮਹੀਨਿਆਂ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਉਨ੍ਹਾਂ ਦੇ ਗਿਰੋਹ ਦਾ ਪਰਦਾਫ਼ਾਸ਼ ਕਰ ਕੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਾ ਹੈ। ਪਰ ਦੇਸ਼ ਦੇ ਅੰਦਰ ਇਕ ਪਿੰਡ ਨੂੰ ਆਜ਼ਾਦ ਇਸਲਾਮਿਕ ਇਲਾਕਾ ਐਲਾਨ ਕਰ ਕੇ ਨੌਜਵਾਨਾਂ ਨੂੰ ਆਈਐੱਸਆਈਐੱਸ ਖਲੀਫ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕਾਉਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ।